ਥਰਮਲ ਪਲਾਂਟ ਬੰਦ ਕਰਨ ਦਾ ਮਾਮਲਾ : ਥਰਮਲ ਮੁਲਾਜ਼ਮ ਗ੍ਰਾਮੀਣ ਇਲਾਕਿਆਂ ''ਚ ਕਰਨਗੇ ਰੋਸ ਮਾਰਚ
Monday, Nov 13, 2017 - 10:07 AM (IST)
ਬਠਿੰਡਾ (ਪਰਮਿੰਦਰ)-ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਵਿਰੋਧ ਕਰ ਰਹੀ ਥਰਮਲ ਪਲਾਂਟ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ 'ਚ ਹੁਣ ਮੁਲਾਜ਼ਮ ਗ੍ਰਾਮੀਣ ਇਲਾਕਿਆਂ 'ਚ ਰੋਸ ਮਾਰਚ ਕਰ ਕੇ ਗੁੱਸਾ ਕੱਢਣਗੇ।
ਇਨ੍ਹਾਂ ਮਾਰਚਾਂ ਤੋਂ ਬਾਅਦ ਵੱਖ-ਵੱਖ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਤਾਲਮੇਲ ਕਮੇਟੀ ਦੀ ਮੀਟਿੰਗ ਟੀਚਰਸ ਹੋਮ 'ਚ ਆਯੋਜਿਤ ਕੀਤੀ ਗਈ, ਜਿਸ 'ਚ ਭਾਕਿਯੂ ਉਗਰਾਹਾਂ, ਜਮਹੂਰੀ ਅਧਿਕਾਰ ਸਭਾ, ਪੈਸ਼ਨਰਜ਼ ਐਸੋਸੀਏਸ਼ਨ, ਦਿਹਾਤੀ ਮਜ਼ਦੂਰ ਸਭਾ, ਟੀ. ਐੱਸ. ਯੂ. ਸਰਕਲ ਬਠਿੰਡਾ, ਟੀ. ਐੱਸ. ਯੂ. ਥਰਮਲ ਬਠਿੰਡਾ ਤੇ ਲਹਿਰਾ, ਪੰਜਾਬ ਜਲ ਸੋਧ ਮੁਲਾਜ਼ਮ ਸਭਾ, ਜੰਗਲਾਤ ਵਿਭਾਗ ਵਰਕਰਸ ਯੂਨੀਅਨ, ਤਾਲਮੇਲ ਪੈਰਾ ਮੈਡੀਕਲ ਯੂਨੀਅਨ, ਫਾਰਮਾਸਿਸਟ ਯੂਨੀਅਨ, ਮਲਟੀਪਰਪਜ਼ ਹੈੱਲਥ ਇੰਪਲਾਈਜ਼ ਯੂਨੀਅਨ, ਕੰਟਰੈਕਟਰ ਵਰਕਰ ਯੂਨੀਅਨ ਆਜ਼ਾਦ, ਕ੍ਰਾਂਤੀਕਾਰੀ ਗ੍ਰਾਮੀਣ ਮਜ਼ਦੂਰ ਯੂਨੀਅਨ, ਭਾਕਿਯੂ ਸਿੱਧੂਪੁਰ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਸੰਗਠਨਾਂ ਨੇ ਸ਼ਿਰਕਤ ਕੀਤੀ। ਕਮੇਟੀ ਕਨਵੀਨਰ ਪ੍ਰਕਾਸ਼ ਸਿੰਘ, ਗੁਰਸੇਵਕ ਸਿੰਘ ਸੰਧੂ, ਗੁਰਨਾਮ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ ਬਰਾੜ, ਬਿੱਕਰ ਸਿੰਘ, ਬਾਬੂ ਰੋਮਾਣਾ, ਗੁਰਬਖ਼ਸ਼ ਸਿੰਘ, ਨੈਬ ਸਿੰਘ ਆਦਿ ਨੇ ਦੱਸਿਆ ਕਿ 16 ਨਵੰਬਰ ਤੋਂ ਪਿੰਡਾਂ ਵਿਚ ਰੋਸ ਮਾਰਚ ਸ਼ੁਰੂ ਕੀਤੇ ਜਾਣਗੇ।
