ਇਨ੍ਹਾਂ ਜ਼ਰੂਰੀ ਵਸਤਾਂ ਦੀ ਵਿਕਰੀ ਤੇ ਸਪਲਾਈ 'ਤੇ ਨਹੀਂ ਹੋਵੇਗੀ ਰੋਕ
Sunday, Mar 22, 2020 - 09:55 PM (IST)
ਅੰਮ੍ਰਿਤਸਰ, (ਦਲਜੀਤ)- ਕੋਵਿਡ 19 ਨੂੰ ਲੈ ਕੇ ਲੋਕਾਂ ਲਈਆਂ ਜ਼ਰੂਰੀ ਵਸਤਾਂ ਅਨਾਜ, ਸਬਜੀਆਂ, ਪਾਣੀ, ਖਾਣ ਵਾਲੇ ਤੇਲ, ਦਵਾਈਆਂ, ਡੀਜ਼ਲ, ਐਲ ਪੀ ਜੀ, ਸੀ ਐਨ ਜੀ, ਮਾਸਕ, ਸੈਨੇਟਾਇਜਰ, ਪਸ਼ੂਆਂ ਲਈ ਚਾਰਾ ਆਦਿ ਸ਼ਾਮਿਲ ਹਨ, ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਨਾਂ ਦੀ ਸਪਲਾਈ ਅਤੇ ਵਿਕਰੀ ਕਿਸੇ ਵੀ ਹਾਲਤ ਵਿਚ ਨਹੀਂ ਰੁਕੇਗੀ, ਪਰ ਸਾਰੇ ਵਿਕਰੇਤਾ ਇਨਾਂ ਵਸਤਾਂ ਦਾ ਸਟਾਕ ਅਤੇ ਰੇਟ ਆਪਣੇ ਅਦਾਰਿਆਂ ਵਿਚ ਲੋਕਾਂ ਲਈ ਡਿਸਪਲੇਅ ਕਰਨ। ਉਕਤ ਸਬਦਾਂ ਦਾ ਪ੍ਰਗਟਾਵਾ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ. ਲਖਵਿੰਦਰ ਸਿੰਘ ਨੇ ਕਰਦੇ ਕਿਹਾ ਕਿ ਜੇਕਰ ਕਿਸੇ ਵਪਾਰੀ ਜਾਂ ਦੁਕਾਨਦਾਰ ਨੇ ਇਨਾਂ ਜ਼ਰੂਰੀ ਵਸਤਾਂ ਦੀ ਕਾਲਾ ਬਾਜ਼ਾਰੀ, ਜਮਾਖੋਰੀ ਜਾਂ ਮੁਨਾਫਾਖੋਰੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਕਤ ਵਸਤਾਂ ਦੀ ਸਪਲਾਈ ਕਰਨ ਵਾਲੇ ਵਿਕਰੇਤਾ, ਦੁਕਾਨਦਾਰ ਇਹ ਯਕੀਨੀ ਬਨਾਉਣ ਕਿ ਉਨਾਂ ਦੀ ਦੁਕਾਨਾਂ ਖੁੱਲੀਆਂ ਰਹਿਣ। ਉਨਾਂ ਕਿਹਾ ਕਿ ਇਸੇ ਤਰਾਂ ਆਟਾ ਚੱਕੀਆਂ ਅਤੇ ਫਲੋਰ ਮਿਲ ਦੁਆਰਾ ਆਟਾ, ਮੈਦਾ, ਵੇਸਣ ਆਦਿ ਦੀ ਨਿਰੰਤਰ ਸਪਲਾਈ ਕੀਤੀ ਜਾਵੇਗੀ ਅਤੇ ਇਸ ਦੀ ਸਪਲਾਈ ਲਈ ਵਰਤੀਅ ਜਾਂਦੀਆਂ ਗੱਡੀਆਂ ਨੂੰ ਪੂਰੀ ਛੋਟ ਦਿੱਤੀ ਗਈ ਹੈ। ਉਨਾਂ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਲ ਦੌਰਾਨ ਆਪਣੇ ਦਫਤਰਾਂ, ਦੁਕਾਨਾਂ ਉਤੇ 10 ਤੋਂ ਵੱਧ ਵਿਅਕਤੀ ਇਕੱਠੇ ਨਾ ਹੋਣ ਦੇਣ।