ਪਾਕਿਸਤਾਨ ਤੋਂ ਵਗਣ ਵਾਲੇ ਪਾਣੀ ’ਤੇ ਲੱਗੇਗੀ ਰੋਕ, ਵਧੇਗੀ ਹਰੀਕੇ ਪੱਤਣ ਦੀ ਡੂੰਘਾਈ

Saturday, Feb 17, 2024 - 04:56 PM (IST)

ਚੰਡੀਗੜ੍ਹ  (ਅਸ਼ਵਨੀ) : ਸਤਲੁਜ-ਬਿਆਸ ਦਰਿਆਵਾਂ ਦੇ ਸੰਗਮ ਵਾਲੀ ਹਰੀਕੇ ਪੱਤਣ ਰਾਹੀਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ’ਤੇ ਰੋਕ ਲੱਗੇਗੀ। ਇਹ ਹਰੀਕੇ ਪੱਤਣ ਦੀ ਪਾਣੀ ਸਟੋਰੇਜ ਸਮਰੱਥਾ ’ਚ ਵਾਧਾ ਹੋਣ ’ਤੇ ਸੰਭਵ ਹੋਵੇਗਾ। ਇਸ ਲਈ ਪੰਜਾਬ ਜਲ ਸਰੋਤ ਵਿਭਾਗ ਨੇ ਹਰੀਕੇ ਪੱਤਣ ਤੋਂ ਗਾਰ ਕੱਢ ਕੇ ਡੁੰਘਾਈ ਵਧਾਉਣ ਦੀ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ। ਸਕੀਮ ਨੂੰ ਸਾਲ ਦਰ ਸਾਲ ਵੱਖ-ਵੱਖ ਪੜਾਵਾਂ ’ਚ ਮੁਕੰਮਲ ਕੀਤਾ ਜਾਵੇਗਾ। ਪਹਿਲੇ ਪੜਾਅ ਦਾ ਕੰਮ ਮਾਨਸੂਨ ਤੋਂ ਪਹਿਲਾਂ ਮੁਕੰਮਲ ਕਰਨ ਦੀ ਤਜਵੀਜ਼ ਹੈ। ਕੋਸ਼ਿਸ਼ ਹੈ ਕਿ ਕੁਝ ਦਿਨਾਂ ’ਚ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਮੀਹ ਦੌਰਾਨ ਵੱਧ ਪਾਣੀ ਸਟੋਰ ਕੀਤਾ ਜਾ ਸਕੇ। ਪਹਿਲੇ ਪੜਾਅ ਦੀ ਯੋਜਨਾ ’ਤੇ ਕਰੀਬ 1126.67 ਲੱਖ ਖ਼ਰਚ ਕੀਤੇ ਜਾਣਗੇ। ਯੋਜਨਾਂ ਦੇ ਪੂਰੇ ਹੋਣ ’ਤੇ ਪੰਜਾਬ ਅਤੇ ਰਾਜਸਥਾਨ ਦੇ ਵੱਡੇ ਇਲਾਕੇ ’ਚ ਸੰਚਾਈ ਅਤੇ ਪੀਣ ਯੋਗ ਪਾਣੀ ਦੀ ਸੁਵਿਧਾ ਨੂੰ ਬਿਹਤਰ ਬਣਾਉਣ ’ਚ ਮੱਦਦ ਮਿਲੇਗੀ। ਖਾਸ ਤੌਰ ’ਤੇ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ਦੇ ਰਾਹੀ ਪਾਣੀ ਸਪਲਾਈ ਵਧੀਆ ਹੋਵੇਗੀ। ਉੱਥੇ ਹੀ, ਹਰੀਕੇ ਪੱਤਣ ਸਤਲੁਜ-ਬਿਆਸ ਨਦੀ ਦੇ ਪਾਣੀ ਨੂੰ ਸੰਤੁਲਿਤ ਰੱਖਣ ’ਚ ਸਹਾਇਕ ਹੋਵੇਗਾ, ਜਿਸ ਨਾਲ ਨਦੀਆਂ ’ਚ ਵੱਧ ਰਹੇ ਪਾਣੀ ਨਾਲ ਆਸ-ਪਾਸ ਦੇ ਪਿੰਡ ’ਚ ਹੜਾਂ ਦੇ ਸੰਕਟ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਖ਼ਾਸ ਤੌਰ ’ਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਰਾਜਸਥਾਨ ਸਰਕਾਰ ਵੀ ਡੁੰਘਾਈ ਵਧਾਉਣ ਦੇ ਕੰਮਾਂ ਦਾ ਕੁਝ ਖ਼ਰਚਾ ਚੁੱਕੇਗੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 1 ਸੀਟ ’ਤੇ 5-5 ਉਮੀਦਵਾਰਾਂ ਦੀ ਆਏਗੀ ਨੌਬਤ

ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਲਈ ਸਤਲੁਜ-ਬਿਆਸ ਦਰਿਆਵਾਂ ਦੇ ਸੰਗਮ ’ਤੇ ਹਰੀਕੇ ਪੱਤਣ ਵਿਖੇ 1953 ’ਚ ਇਕ ਬੰਨ੍ਹ ਬਣਾਇਆ ਗਿਆ ਸੀ। ਉਸ ਸਮੇਂ ਸਟੋਰੇਜ ਸਮਰੱਥਾ 67,900 ਏਕੜ ਫੁੱਟ ਸੀ, ਜੋ ਅੱਜ 29,542 ਰਹਿ ਗਈ। ਵਿਭਾਗ ਨੇ ਹਾਲ ’ਚ ਪ੍ਰਾਈਵੇਟ ਏਜੰਸੀ ਨੂੰ ਬਾਥਮ੍ਰੈਟਿਕ ਸਟੱਡੀ ਭਾਵ ਪਾਣੀ ਦੀ ਡੂੰਘਾਈ ਮਾਪਣ ਦਾ ਕੰਮ ਦਿੱਤਾ ਹੈ। 2023 ’ਚ ਹੋਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਹਰੀਕੇ ਪੱਤਣ ਦੀ ਜਲ ਭੰਡਾਰਨ ਸਮਰੱਥਾ ਪਿਛਲੇ ਕੁਝ ਸਾਲਾਂ ’ਚ ਤੇਜ਼ੀ ਨਾਲ ਘਟ ਹੋਈ ਹੈ। ਇਸ ਦਾ ਮੁੱਖ ਕਾਰਣ ਗਾਰ ਦਾ ਜਮ੍ਹਾ ਹੋਣਾ ਹੈ। ਕੈਚਮੈਂਟ ਖੇਤਰ ’ਚ ਤੇਜ਼ੀ ਨਾਲ ਜ਼ਮੀਨ ਕੱਟ ਰਹੀ ਹੈ, ਜਿਸ ਦੀ ਮਿੱਟੀ ਪਾਣੀ ਨਾਲ ਵਗ ਕੇ ਹਰੀਕੇ ਪੱਤਣ ’ਚ ਆ ਗਈ ਹੈ।

ਇਹ ਵੀ ਪੜ੍ਹੋ : ਅੰਦੋਲਨ ਤੋਂ ਡਰੀ ਟ੍ਰੇਡ ਅਤੇ ਇੰਡਸਟਰੀ, ਹੋ ਰਿਹੈ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e
 


Anuradha

Content Editor

Related News