ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵੱਡੀ ਕਾਰਵਾਈ, ਯਾਤਰੀ ਦੀ ਤਲਾਸ਼ੀ ਲੈਣ 'ਤੇ ਮਚੀ ਹਫੜਾ-ਦਫੜੀ
Saturday, Nov 11, 2023 - 12:14 PM (IST)
ਲੁਧਿਆਣਾ (ਸੇਠੀ) : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵੱਡੀ ਕਾਰਵਾਈ ਦੌਰਾਨ ਮੌਕੇ 'ਤੇ ਇਕ ਵਿਅਕਤੀ ਤੋਂ 2 ਕਿੱਲੋ ਸੋਨਾ ਜ਼ਬਤ ਕੀਤਾ ਗਿਆ ਹੈ। 'ਜਗ ਬਾਣੀ' ਵੱਲੋਂ ਲਗਾਤਾਰ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਵਿਭਾਗ ਹਰਕਤ 'ਚ ਆਇਆ। ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰੇ ਰੇਲਵੇ ਪੁਲਸ ਜੀ. ਆਰ. ਪੀ. ਵੱਲੋਂ ਸ਼ੱਕ ਦੇ ਆਧਾਰ 'ਤੇ ਵਿਅਕਤੀ ਕੋਲੋਂ ਤਲਾਸ਼ੀ ਲਈ ਗਈ, ਜਿਸ 'ਚ ਵਿਅਕਤੀ ਕੋਲੋਂ 2 ਕਿੱਲੋ ਤੋਂ ਜ਼ਿਆਦਾ ਸੋਨਾ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੇ ਛੇੜਿਆ ਕਾਂਬਾ, ਆ ਗਿਆ ਸਿਆਲ, ਕੱਢ ਲਓ ਰਜਾਈਆਂ, ਕੰਬਲ ਤੇ ਜੈਕਟਾਂ
ਇਹ ਕਾਰਵਾਈ ਏ. ਐੱਸ. ਆਈ. ਵਰਿੰਦਰ ਸਿੰਘ ਅਤੇ ਏ. ਐੱਸ. ਆਈ. ਹਰਭਜਨ ਸਿੰਘ ਨੇ ਕੀਤੀ। ਇਸ ਤੋਂ ਬਾਅਦ ਜੀ. ਆਰ. ਪੀ. ਅਧਿਕਾਰੀਆਂ ਨੇ ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੂੰ ਕਾਲ ਕਰਕੇ ਮੌਕੇ 'ਤੇ ਬੁਲਾਇਆ ਅਤੇ ਜ਼ਬਤ ਸੋਨਾ ਜੀ. ਐੱਸ. ਟੀ. ਅਧਿਕਾਰੀਆਂ ਨੂੰ ਸੌਂਪ ਦਿੱਤਾ।
ਇਹ ਵੀ ਪੜ੍ਹੋ : ਦੀਵਾਲੀ 'ਤੇ Emergency ਲਈ ਇਨ੍ਹਾਂ ਨੰਬਰਾਂ 'ਤੇ ਕਰੋ ਫੋਨ, ਜਾਰੀ ਹੋਇਆ ਵਿਸ਼ੇਸ਼ ਰੋਸਟਰ
ਇਸ ਮਗਰੋਂ ਮੋਬਾਇਲ ਵਿੰਗ ਸਟੇਟ ਚੈਕਸ ਅਫ਼ਸਰ ਲਖਬੀਰ ਸਿੰਘ ਨੇ ਮਾਮਲੇ 'ਚ ਅੱਗੇ ਕਾਰਵਾਈ ਕਰਦੇ ਹੋਏ ਮੌਕੇ 'ਤੇ ਨੋਟਿਸ ਕੱਟ ਕੇ ਬਰਾਮਦ ਸੋਨਾ ਜ਼ਬਤ ਕਰ ਲਿਆ ਅਤੇ ਇਸ ਨੂੰ ਦਫ਼ਤਰ ਲਿਜਾਇਆ ਗਿਆ। ਵਿਭਾਗੀ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਜ਼ਬਤ ਸੋਨਾ ਬਿਨਾ ਬਿੱਲ ਦੇ ਪਾਇਆ ਗਿਆ। ਇਸ ਦੌਰਾਨ ਸੋਨੇ ਨੂੰ ਲੈ ਕੇ ਵਿਅਕਤੀ ਤੋਂ ਵੀ ਪੁੱਛਗਿੱਛ ਜਾਰੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8