ਆਂਡਿਆਂ ਦੀਆਂ ਕੀਮਤਾਂ ''ਚ ਹੋਇਆ ਭਾਰੀ ਵਾਧਾ, ਦੋ ਹਫ਼ਤਿਆਂ ''ਚ 35 ਫ਼ੀਸਦੀ ਵਧੇ ਭਾਅ

01/14/2024 6:03:19 PM

ਨਵੀਂ ਦਿੱਲੀ - ਮੌਜੂਦਾ ਸਮੇਂ ਹੱਢ ਚੀਰਵੀਂ ਸਰਦੀ ਪੈ ਰਹੀ ਹੈ। ਅਜਿਹੇ ਮੌਕੇ  ਆਂਡਿਆਂ ਦੀ ਮੰਗ ਵੀ ਵਧ ਗਈ ਹੈ। ਪਿਛਲੇ ਪੰਜ ਮਹੀਨਿਆਂ 'ਚ ਆਂਡੇ ਦੀ ਕੀਮਤ 'ਚ ਕਰੀਬ 200 ਰੁਪਏ ਦਾ ਵਾਧਾ ਹੋਇਆ ਹੈ। ਅਗਸਤ ਵਿੱਚ ਥੋਕ ਵਿੱਚ 392 ਰੁਪਏ ਪ੍ਰਤੀ ਸੌ ਦੇ ਹਿਸਾਬ ਨਾਲ ਵਿਕਣ ਵਾਲੇ ਆਂਡੇ ਇਨ੍ਹਾਂ ਦਿਨਾਂ ਵਿੱਚ 600 ਰੁਪਏ ਦੇ ਅੰਕੜੇ ਨੂੰ ਛੂਹ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪੋਲਟਰੀ ਫਾਰਮਿੰਗ ਵਿੱਚ ਦਿਲਚਸਪੀ ਘੱਟ ਹੋਣ ਕਾਰਨ ਮੰਗ ਮੁਤਾਬਕ ਸਪਲਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ :    ਮਸ਼ਹੂਰ ਭਾਰਤੀ ਹਸਤੀਆਂ ਦੀ ਫੌਜ ਚਲੀ ਦਾਵੋਸ, ਭਾਰਤ ਦੀ ਧਮਕ ਨਾਲ ਗੂੰਜੇਗਾ World Economic Forum

ਵਪਾਰੀਆਂ ਦਾ ਕਹਿਣਾ ਹੈ ਕਿ ਦੂਜੇ ਰਾਜਾਂ ਨੂੰ ਸਪਲਾਈ ਨਾ ਹੋਣਾ ਵੀ ਆਂਡੇ ਦੇ ਭਾਅ ਵਧਣ ਦਾ ਮੁੱਖ ਕਾਰਨ ਹੈ। ਇਨ੍ਹਾਂ ਦਿਨਾਂ ਵਿਚ ਜੰਮੂ ਤੋਂ ਹਿਮਾਚਲ ਜ਼ਿਲ੍ਹੇ ਵਿਚ ਅੰਡੇ ਦੀ ਸਪਲਾਈ ਹੋ ਰਹੀ ਹੈ। ਹਾਲਾਂਕਿ ਵਪਾਰੀਆਂ ਦਾ ਕਹਿਣਾ ਹੈ ਕਿ ਜਨਵਰੀ ਦੇ ਆਖਰੀ ਹਫਤੇ ਤੋਂ ਬਾਅਦ ਆਂਡਿਆਂ ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਜਾਣਗੀਆਂ।

ਇਹ ਵੀ ਪੜ੍ਹੋ :     ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ : ਨਿਊਯਾਰਕ ਟਾਈਮਜ਼ ਤੇ 3 ਪੱਤਰਕਾਰਾਂ ਨੂੰ ਅਦਾ ਕਰਨੇ ਪੈਣਗੇ 4 ਲੱਖ ਡਾਲਰ

ਸਰਦੀਆਂ ਲਈ ਵਧੀਆ ਖ਼ੁਰਾਕ ਹੁੰਦੇ ਹਨ ਆਂਡੇ

ਆਂਡੇ ਵਿੱਚ ਵਿਟਾਮਿਨ ਬੀ, ਪ੍ਰੋਟੀਨ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ​​ਬਣਾਉਣ 'ਚ ਮਦਦਗਾਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਬਲੇ ਅੰਡੇ ਦੇ ਅੰਦਰ ਪੀਲੇ ਰੰਗ ਦਾ ਹਿੱਸਾ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ ਇਹ ਇਮਿਊਨਿਟੀ ਵਧਾਉਣ ਅਤੇ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਹੈ।

ਪੰਜਾਬ ਵਿਚ ਆਂਡਿਆਂ ਦੀ ਭਾਰੀ ਵਿਕਰੀ

ਜ਼ਿਲ੍ਹੇ ਦੇ ਲੁਧਿਆਣਾ, ਸਮਰਾਲਾ, ਮਲੇਰਕੋਟਲਾ, ਬਰਨਾਲਾ ਅਤੇ ਪਠਾਨਕੋਟ ਦੇ ਕੁਝ ਪੋਲਟਰੀ ਫਾਰਮਾਂ ਤੋਂ ਅੰਡੇ ਸਪਲਾਈ ਕੀਤੇ ਜਾਂਦੇ ਹਨ। ਅੰਡੇ ਸਪਲਾਈ ਕਰਨ ਵਾਲੇ ਸਭ ਤੋਂ ਵੱਡੇ ਪੋਲਟਰੀ ਫਾਰਮ ਲੁਧਿਆਣਾ ਅਤੇ ਪਠਾਨਕੋਟ ਵਿੱਚ ਹਨ। ਪਠਾਨਕੋਟ ਤੋਂ ਵੀ ਜੰਮੂ ਨੂੰ ਅੰਡੇ ਸਪਲਾਈ ਕੀਤੇ ਜਾਂਦੇ ਹਨ ਪਰ ਜਲੰਧਰ ਦੇ ਵਪਾਰੀ ਇਨ੍ਹਾਂ ਨੂੰ ਜੰਮੂ ਅਤੇ ਹਿਮਾਚਲ ਨੂੰ ਵੀ ਸਪਲਾਈ ਕਰ ਰਹੇ ਹਨ।

ਇਹ ਵੀ ਪੜ੍ਹੋ :      iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News