ਸਾਬਕਾ ਬੈਂਕ ਮੈਨੇਜਰ ਦੇ ਘਰ ’ਚੋਂ 8 ਤੋਲੇ ਸੋਨੇ ਦੇ ਗਹਿਣੇ ਤੇ ਕੈਸ਼ ਚੋਰੀ

Thursday, Jul 15, 2021 - 02:14 AM (IST)

ਜਲੰਧਰ(ਵਰੁਣ)- ਰਾਮ ਨਗਰ ਦੇ ਸਾਬਕਾ ਬੈਂਕ ਮੈਨੇਜਰ ਦੇ ਘਰ ਦਿਨ-ਦਿਹਾੜੇ ਦਾਖਲ ਹੋ ਕੇ ਚੋਰਾਂ ਨੇ 8 ਤੋਲੇ ਸੋਨੇ ਦੇ ਗਹਿਣੇ ਤੇ 1 ਲੱਖ 8 ਹਜ਼ਾਰ ਰੁਪਏ ਚੋਰੀ ਕੀਤੇ। ਚੋਰੀ ਦੀ ਸੂਚਨਾ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ- ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ, ਹਥਿਆਰਾਂ ਦੇ ਜ਼ਖੀਰੇ ਸਣੇ ਕਾਬੂ ਕੀਤੇ 2 ਨਾਮੀ ਸਪਲਾਇਰ

ਜਾਣਕਾਰੀ ਦਿੰਦੇ ਹੋਏ ਟੇਕ ਚੰਦ ਪੁੱਤਰ ਭਾਗੂ ਰਾਮ ਨਿਵਾਸੀ ਰਾਮ ਨਗਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘਰ ਵਿਚ ਰਹਿੰਦਾ ਹੈ। ਬੱਚੇ ਵਿਦੇਸ਼ ਵਿਚ ਹਨ। ਉਹ ਦੁਪਹਿਰ ਨੂੰ ਆਪਣੀ ਪਤਨੀ ਨਾਲ ਬਾਜ਼ਾਰ ਗਿਆ ਸੀ । ਦੁਪਹਿਰ ਲਗਭਗ 3 ਵਜੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਉਹ ਜਦੋਂ ਘਰ ਵਾਪਸ ਆਏ ਤਾਂ ਦੇਖਿਆ ਕਿ ਸਾਰਾ ਸਾਮਾਨ ਬਿਖਰਿਆ ਹੋਇਆ ਸੀ।

ਇਹ ਵੀ ਪੜ੍ਹੋ- ਕਰੰਟ ਲੱਗਣ ਨਾਲ ਟਰੱਕ ’ਚ ਸਵਾਰ ਡਰਾਈਵਰ ਦੀ ਮੌਤ

ਉਨ੍ਹਾਂ ਨੇ ਦੱਸਿਆ ਕਿ ਚੋਰ ਘਰ ਦੀ ਅਲਮਾਰੀ ਤੋੜ ਕੇ ਅੰਦਰ ਪਏ 8 ਤੋਲੇ ਸੋਨੇ ਦੇ ਗਹਿਣੇ ਤੇ 1 ਲੱਖ 8 ਹਜ਼ਾਰ ਰੁਪਏ ਕੈਸ਼ ਚੋਰੀ ਕਰ ਕੇ ਲੈ ਗਏ ਹਨ। ਸੂਚਨਾ ਮਿਲਣ ’ਤੇ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਕੇ ਆਂਢ-ਗੁਆਂਢ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ। ਪੁਲਸ ਦਾ ਪੱਖ ਸੀ ਕਿ ਬਜ਼ੁਰਗ ਪਤੀ-ਪਤਨੀ ਨੇ ਉਨ੍ਹਾਂ ਨੂੰ ਲਿਖਤ ਵਿਚ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।


Bharat Thapa

Content Editor

Related News