ਚੋਰਾਂ ਵੱਲੋਂ ਸੈਮਸੰਗ ਡੀਲਰ ਦੇ ਗੋਦਾਮ ''ਚ ਚੋਰੀ
Sunday, Dec 24, 2017 - 12:25 PM (IST)
ਰਾਮਪੁਰਾ ਫੂਲ (ਤਰਸੇਮ)-ਬੀਤੀ ਰਾਤ ਚੋਰਾਂ ਵੱਲੋਂ ਸੈਮਸੰਗ ਡੀਲਰ ਦੇ ਗੋਦਾਮ 'ਚੋਂ ਕੀਮਤੀ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ। ਗੋਦਾਮ ਦੇ ਮਾਲਕ ਅਮਰੀਕ ਕੁਮਾਰ ਬਜਾਜ ਪੁੱਤਰ ਹਰਬੰਸ ਲਾਲ ਬਜਾਜ ਵਾਸੀ ਰਾਮਪੁਰਾ ਮੰਡੀ ਨੇ ਪੁਲਸ ਨੂੰ ਦੱਸਿਆ ਕਿ ਲੰਘੀ ਦਰਮਿਆਨੀ ਰਾਤ ਨੂੰ ਸਥਾਨਕ ਜੰਤਾ ਕਾਲੋਨੀ ਰਾਮਪੁਰਾ ਮੰਡੀ 'ਚ ਸਥਿਤ ਉਸ ਦੇ ਗੋਦਾਮ ਦੇ ਤਾਲੇ ਤੋੜ ਕੇ ਲੱਕੀ ਧੋਬੀ ਪੁੱਤਰ ਵਿਨੋਦ ਕੁਮਾਰ ਵਾਸੀ ਰਾਮਪੁਰਾ ਮੰਡੀ, ਕਾਲਾ ਕੁਮਾਰ, ਰਾਜੂ ਪੰਡਤ ਪੁੱਤਰ ਨਾਮਾਲੂਮ ਵਾਸੀ ਮੰਡੀ ਰਾਮਪੁਰਾ ਅਤੇ ਮਨਜੀਤ ਕੌਰ ਪਤਨੀ ਭੋਲਾ ਸਿੰਘ ਵਾਸੀ ਮਹਿਰਾਜ ਵੱਲੋਂ ਮਿਲਕੇ ਦੋਗਾਮ 'ਚੋਂ 4 ਵਾਸ਼ਿੰਗ ਮਸ਼ੀਨਾਂ, 4 ਗੀਜ਼ਰ, 30 ਹੀਟਰ ਦੇ ਏ. ਸੀ. ਚੋਰੀ ਕਰ ਲਏ ਗਏ ਹਨ। ਚੋਰੀ ਹੋਏ ਸਾਮਾਨ ਦੀ ਕੀਮਤ 65 ਹਜ਼ਾਰ ਦੇ ਕਰੀਬ ਬਣਦੀ ਹੈ। ਥਾਣਾ ਸਿਟੀ ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
