ਪਤੰਗ ਉਡਾਉਂਦੇ ਸਮੇਂ ਤਾਰਾਂ ''ਚ ਫ਼ਸ ਗਿਆ ਪਤੰਗ, ਕੱਢਣ ਲੱਗਾ ਤਾਂ ਕਰੰਟ ਲੱਗਣ ਕਾਰਨ ਹੋ ਗਈ ਮੌਤ
Sunday, Jan 12, 2025 - 05:10 AM (IST)
ਜਗਰਾਓਂ (ਮਾਲਵਾ)- ਜਗਰਾਓਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਲਕ ਦੇ ਇਕ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਏਕਮਜੀਤ ਸਿੰਘ (14 ਸਾਲ) ਪੁੱਤਰ ਹਰਜਿੰਦਰ ਸਿੰਘ ਫੌਜੀ ਵਾਸੀ ਮਲਕ ਵਜੋਂ ਹੋਈ ਹੈ, ਜੋ ਕਿ ਬੀਤੀ ਸ਼ਾਮ ਘਰ ਦੇ ਸਾਹਮਣੇ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਉਸ ਦਾ ਪਤੰ ਟਰਾਂਸਫਾਰਮਰ ਦੀਆਂ ਤਾਰਾਂ 'ਚ ਫਸ ਗਿਆ। ਉਹ ਪਤੰਗ ਉਤਾਰਨ ਲਈ ਘਰੋਂ ਲੋਹੇ ਦੀ ਪਾਈਪ ਲੈ ਕੇ ਆ ਗਿਆ।
ਉਸ ਨੂੰ ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਏਕਮ ਨੇ ਗੱਲ ਨਹੀਂ ਸੁਣੀ ਅਤੇ ਪਾਈਪ ਨਾਲ ਪਤੰਗ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਪਾਈਪ ਟਰਾਂਸਫਾਰਮਰ ਦੀਆਂ ਤਾਰਾਂ ਨਾਲ ਟਕਰਾ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਇਹ ਦੇਖ ਕੇ ਜਦੋਂ ਮਾਂ ਉਸ ਵੱਲ ਦੌੜੀ ਤਾਂ ਉਸ ਦੀ ਮੌਤ ਹੋ ਗਈ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ- ਕੁੱਤਿਆਂ ਨੇ ਖਾ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਪਿਓ ਦੇ ਹੱਥਾਂ 'ਚ ਜਿਗਰ ਦੇ ਟੋਟੇ ਨੇ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e