ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ਸਮਾਗਮ ’ਚ ਪੈ ਗਿਆ ਭੜਥੂ, ਵਾਪਰੀ ਘਟਨਾ ਨੇ ਉਡਾਏ ਸਭ ਦੇ ਹੋਸ਼

Saturday, Sep 30, 2023 - 01:20 PM (IST)

ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ਸਮਾਗਮ ’ਚ ਪੈ ਗਿਆ ਭੜਥੂ, ਵਾਪਰੀ ਘਟਨਾ ਨੇ ਉਡਾਏ ਸਭ ਦੇ ਹੋਸ਼

ਲੁਧਿਆਣਾ (ਗੌਤਮ) : ਗਿੱਲ ਰੋਡ ਦਾਣਾ ਮੰਡੀ ’ਚ ਸਥਿਤ ਮੈਰਿਜ ਪੈਲੇਸ ਵਿਚ ਭਾਣਜੇ ਦੇ ਵਿਆਹ ਵਿਚ ਸ਼ਾਮਲ ਹੋਣ ਆਈ ਔਰਤ ਦਾ ਅਣਪਛਾਤੇ ਲੋਕਾਂ ਨੇ ਪਰਸ ਚੋਰੀ ਕਰ ਲਿਆ। ਪਰਸ ’ਚ ਸੋਨੇ ਦੇ ਗਹਿਣੇ, ਆਈ-ਫੋਨ ਅਤੇ ਨਗਦੀ ਸੀ। ਜਿਉਂ ਹੀ ਚੋਰੀ ਦੀ ਵਾਰਦਾਤ ਦਾ ਪਤਾ ਲੱਗਾ ਤਾਂ ਵਿਆਹ ਸਮਾਗਮ ’ਚ ਭੜਥੂ ਪੈ ਗਿਆ। ਚੋਰਾਂ ਦੀ ਤਲਾਸ਼ ਸ਼ੁਰੂ ਕੀਤੀ ਅਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸੂਚਿਤ ਕੀਤਾ। ਜਾਂਚ ਤੋਂ ਬਾਅਦ ਪੁਲਸ ਨੇ ਕ੍ਰਿਸ਼ਨਾ ਨਗਰ ਪੀ. ਏ. ਯੂ. ਦੀ ਰਹਿਣ ਵਾਲੀ ਲਾਜਵੰਤੀ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ : ਗੱਜ-ਵੱਜ ਕੇ ਕੀਤਾ ਇਕਲੌਤੇ ਪੁੱਤ ਦਾ ਵਿਆਹ, ਦੋ ਦਿਨਾਂ ਬਾਅਦ ਹੀ ਵੱਡਾ ਕਾਂਡ ਕਰ ਗਈ ਸੱਜਰੀ ਵਿਆਹੀ ਲਾੜੀ

ਪੁਲਸ ਨੂੰ ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਬੇਟੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਸੈਲੀਬ੍ਰੇਸ਼ਨ ਪਲਾਜ਼ਾ ਵਿਚ ਆਈ ਸੀ। ਜਦ ਉਹ ਵਿਆਹ ਸਮਾਰੋਹ ’ਚ ਬਿਜ਼ੀ ਸੀ ਤਾਂ ਕਿਸੇ ਨੇ ਉਸ ਦਾ ਸਫੇਦ ਰੰਗ ਦਾ ਪਰਸ ਚੋਰੀ ਕਰ ਲਿਆ। ਪਰਸ ਵਿਚ 3 ਤੋਲੇ ਦੀ ਸੋਨੇ ਚੇਨ, ਸੋਨੇ ਦਾ ਸੈੱਟ, ਗਲੇ ਦਾ ਹਾਰ, ਮੰਗਲ ਸੂਤਰ, ਵਾਲੀਆ, ਚਾਂਦੀ ਦੇ ਗਹਿਣੇ, ਆਈ-ਫੋਨ ਅਤੇ 10 ਹਜ਼ਾਰ ਰੁਪਏ ਦੀ ਨਗਦੀ ਸੀ। ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਮੈਰਿਜ ਪੈਲੇਸ ਪ੍ਰਬੰਧਕਾਂ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਖੰਗਾਲਿਆ ਜਾ ਰਿਹਾ ਹੈ ਅਤੇ ਨੇੜੇ ਲੱਗੇ ਕੈਮਰਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : 30 ਲੱਖ ਖਰਚ ਕੈਨੇਡਾ ਭੇਜੀ ਨੂੰਹ ਨੇ ਤੋੜ ਦਿੱਤੀਆਂ ਆਸਾਂ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News