ਵਿਆਹ ਦੇ ਰੰਗ ''ਚ ਪਿਆ ਭੰਗ, ਲਾੜੇ ਦੀ ਮਾਂ ਨਾਲ ਜੋ ਬੀਤੀ, ਸਭ ਹੈਰਾਨ ਰਹਿ ਗਏ

Thursday, Oct 29, 2020 - 03:53 PM (IST)

ਵਿਆਹ ਦੇ ਰੰਗ ''ਚ ਪਿਆ ਭੰਗ, ਲਾੜੇ ਦੀ ਮਾਂ ਨਾਲ ਜੋ ਬੀਤੀ, ਸਭ ਹੈਰਾਨ ਰਹਿ ਗਏ

ਲੁਧਿਆਣਾ (ਨਰਿੰਦਰ) : ਇੱਥੇ ਸ਼ਹਿਰ ਦੇ ਇਕ ਪੰਜ ਤਾਰਾ ਹੋਟਲ ਅੰਦਰ ਚੱਲ ਰਹੇ ਵਿਆਹ ਸਮਾਰੋਹ ਦੇ ਰੰਗ 'ਚ ਉਸ ਵੇਲੇ ਭੰਗ ਪੈ ਗਿਆ, ਜਦੋਂ ਲਾੜੇ ਦੀ ਮਾਂ ਦਾ ਨੋਟਾਂ ਨਾਲ ਭਰਿਆ ਬੈਗ ਚੋਰੀ ਹੋ ਗਿਆ। ਜਾਣਕਾਰੀ ਮੁਤਾਬਕ ਇਕ ਹੋਟਲ 'ਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਲਾੜੇ ਦੀ ਮਾਂ ਇਕ ਬੈਗ ਸੋਫੇ 'ਤੇ ਰੱਖ ਕੇ ਕਿਸੇ ਦੀ ਗੱਲ ਸੁਣਨ ਚਲੀ ਗਈ।

ਜਦੋਂ ਉਹ ਵਾਪਸ ਆਈ ਤਾਂ ਹੈਰਾਨ ਰਹਿ ਗਈ ਕਿਉਂਕਿ ਬੈਗ ਉੱਥੇ ਨਹੀਂ ਸੀ। ਬਾਅਦ 'ਚ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਲਾੜੇ ਦੀ ਮਾਂ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਬੈਗ 'ਚ ਕਰੀਬ 16 ਲੱਖ ਰੁਪਏ, 6 ਲੱਖ ਦੇ ਗਹਿਣੇ ਅਤੇ ਰਿਸ਼ਤੇਦਾਰਾਂ ਦੇ ਸ਼ਗਨ ਦੇ ਪੈਸੇ ਸਨ।

ਜਿਵੇਂ ਹੀ ਇਸ ਵਾਰਦਾਤ ਦਾ ਪਤਾ ਲੱਗਿਆ ਤਾਂ ਵਿਆਹਾ ਵਾਲਾ ਮਾਹੌਲ ਸੰਨਾਟੇ 'ਚ ਬਦਲ ਗਿਆ। ਫਿਲਹਾਲ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਅਤੇ ਇਸ ਫੁਟੇਜ ਦੇ ਆਧਾਰ 'ਤੇ ਹੀ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News