ਬਾਥਰੂਮ ਦੀ ਕੰਧ ਤੋੜ ਦੁਕਾਨ ਵਿਚੋਂ ਨਕਦੀ ਲੈ ਗਏ ਚੋਰ
Wednesday, Aug 12, 2026 - 04:38 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਕਾਰੋਬਾਰੀ ਇਲਾਕੇ ਨਹਿਰੂ ਮਾਰਕੀਟ ਵਿਚ ਸਥਿਤ ਸਪੇਅਰ ਪਾਰਟਸ ਦੀ ਇਕ ਦੁਕਾਨ ਵਿਚ ਚੋਰਾਂ ਵੱਲੋਂ ਕੰਧ ਤੋੜ ਕੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨ ਦੇ ਪਿਛਲੇ ਹਿੱਸੇ ਵਿਚ ਬਣੇ ਬਾਥਰੂਮ ਦੀ ਕੰਧ ਦੀਆਂ ਇੱਟਾਂ ਪੱਟ ਕੇ ਅੰਦਰ ਦਾਖ਼ਲ ਹੋਏ ਤੇ ਗੱਲੇ ਵਿਚ ਰੱਖਿਆ ਕੈਸ਼ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 1 ਦੀ ਪੁਲਸ ਨੇ ਵਪਾਰੀ ਸੰਜੀਵ ਜੈਨ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਮਲਾ ਨਹਿਰੂ ਮਾਰਕਟੀ ਵਿਚ ਉਨ੍ਹਾਂ ਦੀ ਮੋਟਰ ਤੇ ਕੰਬਾਈਨ ਦੇ ਸਪੇਅਰ ਪਾਰਟਸ ਦੀ ਦੁਕਾਨ ਹੈ। 8 ਤੋਂ 10 ਅਗਸਤ ਦੇ ਵਿਚ ਦੁਕਾਨ ਬੰਦ ਰਹਿਣ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਸ਼ਾਤਿਰ ਚੋਰ ਦੁਕਾਨ ਦੇ ਪਿੱਛੇ ਬਣੇ ਬਾਥਰੂਮ ਦੀ ਕੰਧ ਵਿਚ ਸੰਨ੍ਹ ਲਾ ਕੇ ਅੰਦਰ ਵੜੇ ਤੇ ਕਾਊਂਟਰ ਦੇ ਦਰਾਜ ਵਿਚ ਪਈ ਨਕਦੀ ਚੋਰੀ ਕਰ ਲਈ। 10 ਅਗਸਤ ਨੂੰ ਜਦੋਂ ਦੁਕਾਨ ਖੋਲ੍ਹੀ ਗਈ ਤਾਂ ਚੋਰੀ ਦਾ ਪਤਾ ਲੱਗਿਆ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਛੇਤੀ ਹੀ ਚੋਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
