ਲੋਕਾਂ ਨੂੰ ਖੁਰਾਕ ਸਪਲਾਈ ਕਰਨ ਵਾਲੇ ਮਹਿਕਮੇ ਦੀ ਖੁਰਾਕ ਹੋਈ ਚੋਰੀ

Saturday, May 30, 2020 - 01:35 PM (IST)

ਲੋਕਾਂ ਨੂੰ ਖੁਰਾਕ ਸਪਲਾਈ ਕਰਨ ਵਾਲੇ ਮਹਿਕਮੇ ਦੀ ਖੁਰਾਕ ਹੋਈ ਚੋਰੀ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜਲੇ ਪਿੰਡ ਝੜੌਦੀ ਵਿਖੇ ਸਥਿਤ ਖੁਰਾਕ ਸਪਲਾਈ ਮਹਿਕਮਾ, ਜੋ ਕਿ ਲੋਕਾਂ ਨੂੰ ਖੁਰਾਕ ਦਿੰਦਾ ਹੈ, ਬੀਤੀ ਰਾਤ ਚੋਰ ਉਨ੍ਹਾਂ ਦੀ ਰਸੋਈ ’ਚੋਂ ਹੀ ਖੁਰਾਕ ਅਤੇ ਕੁੱਝ ਹੋਰ ਸਮਾਨ ਚੋਰੀ ਕਰਕੇ ਲੈ ਗਏ। ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਬੀਤੀ ਰਾਤ ਚੋਰਾਂ ਨੇ ਇਮਾਰਤ 'ਚ ਦਾਖਲ ਹੋਣ ਤੋਂ ਪਹਿਲਾਂ ਬਿਜਲੀ ਸਪਲਾਈ ਕੱਟ ਦਿੱਤੀ ਤਾਂ ਜੋ ਸੀ. ਸੀ. ਟੀ. ਵੀ. ਕੈਮਰਿਆਂ ’ਚ ਉਹ ਕੈਦ ਨਾ ਹੋਣ ਸਕਣ।'

PunjabKesari

ਚੋਰ ਸਰਕਾਰੀ ਇਮਾਰਤ ਦੇ ਨਾਲ ਬਣਾਈ ਗਈ ਰਸੋਈ ’ਚ ਦਰਵਾਜ਼ਾ ਤੋੜ ਦਾਖਲ ਹੋਏ ਅਤੇ ਉਨ੍ਹਾਂ ਉਥੋਂ ਇੱਕ ਇਨਵਰਟਰ, ਮਿਕਸਰ, ਸਿਲੰਡਰ ਅਤੇ ਕੁੱਝ ਹੋਰ ਖਾਣ-ਪੀਣ ਦਾ ਸਮਾਨ ਪਿਆ ਸੀ, ਉਹ ਚੋਰੀ ਕਰਕੇ ਲੈ ਗਏ। ਚੋਰਾਂ ਨੇ ਸਰਕਾਰੀ ਇਮਾਰਤ ਅੰਦਰ ਪਏ ਕਿਸੇ ਵੀ ਦਸਤਾਵੇਜ਼ ਨਾਲ ਛੇੜਛਾੜ ਨਹੀਂ ਕੀਤੀ ਅਤੇ ਨਾ ਹੀ ਉਸ ’ਚੋਂ ਕੁਝ ਚੋਰੀ ਹੋਇਆ ਹੈ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
 


author

Babita

Content Editor

Related News