ਸ਼ੋਅਰੂਮ ’ਚੋਂ 9 ਲੱਖ ਰੁਪਏ ਅਤੇ ਸਪੇਅਰ ਪਾਰਟਸ ਚੋਰੀ

Tuesday, Jan 23, 2024 - 01:12 PM (IST)

ਸ਼ੋਅਰੂਮ ’ਚੋਂ 9 ਲੱਖ ਰੁਪਏ ਅਤੇ ਸਪੇਅਰ ਪਾਰਟਸ ਚੋਰੀ

ਚੰਡੀਗੜ੍ਹ (ਸੁਸ਼ੀਲ ਰਾਜ) : ਮਨੀਮਾਜਰਾ ਸਥਿਤ ਮੋਟਰ ਮਾਰਕਿਟ 'ਚ ਚੋਰਾਂ ਨੇ ਸਪੇਅਰ ਪਾਰਟ ਸ਼ੋਅਰੂਮ ਸ਼ਟਰ ਦਾ ਤਾਲਾ ਤੋੜ ਕੇ 9 ਲੱਖ ਰੁਪਏ ਅਤੇ ਸਪੇਅਰ ਪਾਰਟਸ ਚੋਰੀ ਕਰ ਲਿਆ। ਮਾਲਕ ਸੂਰਜ ਪ੍ਰਕਾਸ਼ ਠਾਕੁਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਪੰਚਕੂਲਾ ਸੈਕਟਰ-23 ਨਿਵਾਸੀ ਸੂਰਜ ਪ੍ਰਕਾਸ਼ ਠਾਕੁਰ ਦੀ ਸ਼ਿਕਾਇਤ ’ਤੇ ਚੋਰਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਚੋਰਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ਵਿਚ ਲੱਗੀ ਹੋਈ ਹੈ।

ਸੂਰਜ ਪ੍ਰਕਾਸ਼ ਠਾਕੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ ਮਨੀਮਾਜਰਾ ਸਥਿਤ ਮੋਟਰ ਮਾਰਕਿਟ ਵਿਚ ਮਾਇਆ ਮੋਰਟਰਜ਼ ਨਾਂ ਨਾਲ ਸਪੇਅਰ ਪਾਰਟਸ ਦੀ ਦੁਕਾਨ ਹੈ। 20 ਜਨਵਰੀ ਦੀ ਰਾਤ ਉਹ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਅਗਲੇ ਦਿਨ ਸਵੇਰ ਜਦ ਦੁਕਾਨ ’ਤੇ ਪਹੁੰਚਿਆ ਤਾ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ, ਜਿਸ ਦੇ ਅੰਦਰੋ 9 ਲੱਖ ਰੁਪਏ ਅਤੇ ਸਪੇਅਰ ਪਾਰਟਸ ਗਾਇਬ ਸਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦੀ ਜਾਂਚ ਕੀਤੀ।


author

Babita

Content Editor

Related News