ਰੈਡੀਮੇਡ ਕੱਪਡ਼ਿਅਾਂ ਦੀ ਦੁਕਾਨ ’ਚ ਚੋਰੀ
Sunday, Jul 29, 2018 - 01:01 AM (IST)
ਬਹਿਰਾਮ, (ਆਰ.ਡੀ.ਰਾਮਾ)- ਹਲਕਾ ਬੰਗਾ ਦੇ ਕਸਬੇ ਬਹਿਰਾਮ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇਕ ਰੈਡੀਮੇਡ ਕੱਪਡ਼ਿਅਾਂ ਦੀ ਦੁਕਾਨ ’ਤੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਗੁਰਪ੍ਰੀਤ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਤਾਹਰਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਗਿਆ ਸੀ। ਜਦੋਂ ਉਹ ਦੂਸਰੇ ਦਿਨ ਸਵੇਰੇ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦੀ ਛੱਤ ਉਪਰਲਾ ਦਰਵਾਜ਼ਾ ਤੋਡ਼ ਕੇ ਚੋਰਾਂ ਨੇ ਦੁਕਾਨ ’ਚੋਂ ਰੈਡੀਮੇਡ ਕੱਪਡ਼ੇ ਚੋਰੀ ਕੀਤੇ ਹੋਏ ਸਨ। ਜਿਸ ਦੀ ਸੂਚਨਾ ਬਹਿਰਾਮ ਪੁਲਸ ਨੂੰ ਦੇ ਦਿੱਤੀ ਹੈ ਤੇ ਪੁਲਸ ਵੱਲੋਂ ਪਰਚਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ।
