ਰੈਡੀਮੇਡ ਕੱਪੜਿਆਂ ਦੀ ਦੁਕਾਨ ''ਚ ਚੋਰੀ

Tuesday, Jan 09, 2018 - 12:30 AM (IST)

ਰੈਡੀਮੇਡ ਕੱਪੜਿਆਂ ਦੀ ਦੁਕਾਨ ''ਚ ਚੋਰੀ

ਬੰਗਾ, (ਚਮਨ ਲਾਲ/ਰਾਕੇਸ਼)- ਚੋਰਾਂ ਵੱਲੋਂ ਮੁਕੰਦਪੁਰ ਮੁੱਖ ਮਾਰਗ 'ਤੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚੋਂ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਬਿੱਗ ਬ੍ਰੈਂਡ ਕੁਲੈਕਸ਼ਨ ਦੇ ਮਾਲਕ ਮਨਦੀਪ ਰਾਮ ਪੁੱਤਰ ਚਮਨ ਲਾਲ ਵਾਸੀ ਗਹਿਲ ਮਜਾਰੀ ਨੇ ਦੱਸਿਆ ਕਿ ਬੀਤੇ ਸ਼ਨੀਵਾਰ-ਐਤਵਾਰ ਨੂੰ ਮਾਲ ਲੈਣ ਲਈ ਲੁਧਿਆਣਾ ਗਿਆ ਹੋਇਆ ਸੀ ਤੇ ਦੁਕਾਨ ਬੰਦ ਸੀ। ਅਗਲੀ ਸਵੇਰੇ ਉਸ ਨੂੰ ਕਿਸੇ ਕਰੀਬੀ ਦੋਸਤ ਨੇ ਫੋਨ 'ਤੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਇਆ ਹੈ। ਮੈਂ ਤੁਰੰਤ ਦੁਕਾਨ 'ਤੇ ਆਇਆ ਅਤੇ ਦੇਖਿਆ ਕਿ ਮੇਰੀ ਦੁਕਾਨ ਅੰਦਰ ਪਿਆ ਰੈਡੀਮੇਡ ਦਾ ਸਾਰਾ ਸਾਮਾਨ ਚੋਰੀ ਹੋ ਚੁੱਕਾ ਸੀ। ਦੁਕਾਨ ਦੇ ਮਾਲਕ ਮਨਦੀਪ ਰਾਮ ਤੇ ਉਸ ਦੇ ਪਿਤਾ ਚਮਨ ਲਾਲ ਵਾਸੀ ਗਹਿਲ ਮਜਾਰੀ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਤੇ ਬੈਂਕ ਤੋਂ ਕਰਜ਼ਾ ਚੁੱਕ ਕੇ ਉਨ੍ਹਾਂ ਦੁਕਾਨ ਅੰਦਰ ਸਾਮਾਨ ਪਾਇਆ ਸੀ। ਇਸ ਘਟਨਾ 'ਚ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਚੋਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਦੁਕਾਨ ਅੱਗੇ ਤਰਪਾਲ ਪਾ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। 
ਮੌਕੇ 'ਤੇ ਜਾਣਕਾਰੀ ਦਿੰਦੇ ਇਕ ਹੋਰ ਦੁਕਾਨ ਦੇ ਮਾਲਕ ਨਰਿੰਦਰ ਰੱਤੂ ਨੇ ਦੱਸਿਆ ਕਿ ਉਕਤ ਦੁਕਾਨ 'ਤੇ ਚੋਰੀ ਕਰਨ ਤੋਂ ਪਹਿਲਾਂ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਅਤੇ ਹੋਰ ਦੁਕਾਨਾਂ ਨੂੰ ਵੀ ਨਿਸ਼ਾਨੇ 'ਤੇ ਰੱਖਿਆ ਪਰ ਸਫਲ ਨਹੀਂ ਹੋਏ। ਇਸ ਬਾਰੇ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਐੱਸ.ਐੱਚ.ਓ. ਗੋਪਾਲ ਕ੍ਰਿਸ਼ਨ ਸਮੇਤ ਪੁਲਸ ਅਧਿਕਾਰੀ ਏ.ਐੱਸ.ਆਈ. ਚੌ. ਨੰਦ ਲਾਲ ਮੌਕੇ 'ਤੇ ਪੁੱਜੇ ਤੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ।


Related News