ਦੁਕਾਨ ''ਚੋਂ ਚੋਰੀ

02/12/2018 2:54:35 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਬੀਤੀ ਰਾਤ ਚੋਰ ਇਕ ਸੀਮੈਂਟ ਅਤੇ ਸਰੀਏ ਦੇ ਗੋਦਾਮ 'ਚ ਦਾਖਲ ਹੋ ਕੇ 50 ਹਜ਼ਾਰ ਦੀ ਕੀਮਤ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਨਰੇਸ਼ ਕੁਮਾਰ ਸੌਂਧੀ ਪੁੱਤਰ ਜੇ. ਐੱਸ. ਸੌਂਧੀ ਨੇ ਦੱਸਿਆ ਕਿ ਉਸ ਦੀ ਜੀ. ਟੀ. ਰੋਡ 'ਤੇ ਦੁਕਾਨ ਹੈ ਅਤੇ ਦੁਕਾਨ ਦੇ ਪਿਛਲੇ ਪਾਸੇ ਗੋਦਾਮ ਹੈ।
PunjabKesari
ਚੋਰ ਖਿੜਕੀ ਤੋੜ ਕੇ ਦਾਖ਼ਲ ਹੋਏ ਅਤੇ 2500 ਰੁਪਏ ਦੀ ਨਕਦੀ, ਐੱਲ. ਈ. ਡੀ. ਅਤੇ ਹੋਰ ਸਾਮਾਨ ਲੈ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ।


Related News