ਸਕੂਲ ’ਚ ਦਾਖ਼ਲ ਹੋ ਕੇ ਹਜ਼ਾਰਾਂ ਦਾ ਸਾਮਾਨ ਚੋਰੀ

Thursday, Oct 10, 2024 - 11:28 AM (IST)

ਸਕੂਲ ’ਚ ਦਾਖ਼ਲ ਹੋ ਕੇ ਹਜ਼ਾਰਾਂ ਦਾ ਸਾਮਾਨ ਚੋਰੀ

ਸੰਗਤ ਮੰਡੀ (ਮਨਜੀਤ) : ਪਿੰਡ ਨਰੂਆਣਾ ਨਜ਼ਦੀਕ ਬਣੇ ਰੈੱਡਕਲਿਫ ਸਕੂਲ ’ਚ ਬੀਤੀ ਰਾਤ ਚੋਰਾਂ ਵੱਲੋਂ ਦਾਖ਼ਲ ਹੋ ਕਿ ਸਕੂਲ ’ਚ ਲੱਗੀਆਂ ਐੱਲ. ਈ. ਡੀ. ਸਮੇਤ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਮੁੱਖ ਗੇਟ ’ਤੇ ਸਕੂਲ ਦੀ ਰਖਵਾਲੀ ਲਈ ਬੈਠੇ ਚੌਂਕੀਦਾਰ ਨੂੰ ਚੋਰੀ ਦੀ ਭਿਣਕ ਤੱਕ ਨਹੀਂ ਲੱਗੀ। ਚੌਂਕੀਦਾਰ ਨੂੰ ਚੋਰੀ ਦਾ ਸਵੇਰ ਸਮੇਂ ਪਤਾ ਲੱਗਿਆ। ਚੋਰੀ ਦੀ ਘਟਨਾ ਸਕੂਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਲੈ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਸਕੂਲ ਦੇ ਪ੍ਰਿੰਸੀਪਲ ਯੋਗੇਸ਼ ਦੁੱਗਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੋਰ ਸਕੂਲ ਦੇ ਸਕੂਲ ਦੀ ਕੰਧ ਟੱਪ ਕੇ ਸਕੂਲ ਅੰਦਰ ਦਾਖ਼ਲ ਹੋਏ, ਜਿੱਥੇ ਉਨ੍ਹਾਂ ਸਕੂਲ ਦੇ ਵੱਖ-ਵੱਖ ਕਮਰਿਆ ਦੇ ਜ਼ਿੰਦਰੇ ਤੋੜੇ। ਚੋਰਾਂ ਵੱਲੋਂ ਚਾਰ ਕਲਾਸ ਰੂਮਾਂ ’ਚ ਦਾਖ਼ਲ ਹੋ ਕੇ ਹੋ ਕੇ ਉੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਲਗਾਈਆਂ ਚਾਰ ਐੱਲ. ਈ. ਡੀਜ਼ ਨੂੰ ਚੋਰੀ ਕਰਨ ਤੋਂ ਇਲਾਵਾ ਬਾਥਰੂਮਾਂ ’ਚ ਲੱਗੀਆਂ ਸਾਰੀਆਂ ਟੂਟੀਆਂ ਚੋਰੀ ਕਰਨ ਤੋਂ ਇਲਾਵਾ, ਇਕ ਪਿੱਤਲ ਦੀ ਮੂਰਤੀ, ਇਕ ਭਰਿਆ ਹੋਇਆ ਗੈਸ ਸਿਲੰਡਰ ਵੀ ਚੋਰੀ ਕਰ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ’ਚ ਤਿੰਨ ਚੋਰ ਚੋਰੀ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਦਰ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News