3 ਲੱਖ ਦਾ ਕੱਪੜਾ ਚੋਰੀ ਕਰ ਕੇ ਔਰਤਾਂ ਫ਼ਰਾਰ, ਮਾਮਲਾ ਦਰਜ

03/03/2023 12:52:12 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-7 ਸਥਿਤ ਸ਼ੋਅਰੂਮ 'ਚ ਸੂਟ ਦੇਖਣ ਆਈਆਂ ਔਰਤਾਂ ਤਿੰਨ ਲੱਖ ਰੁਪਏ ਦਾ ਕੱਪੜਾ ਚੋਰੀ ਕਰ ਕੇ ਫ਼ਰਾਰ ਹੋ ਗਈਆਂ। ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਔਰਤਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ। ਕੱਪੜੇ ਘੱਟ ਵੇਖ ਕੇ ਜਸਪ੍ਰੀਤ ਕੌਰ ਸੰਧੂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਅਣਪਛਾਤੀਆਂ ਔਰਤਾਂ ’ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਸਪ੍ਰੀਤ ਕੌਰ ਸੰਧੂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਸੈਕਟਰ-7 ਸਥਿਤ ਕੱਪੜੇ ਦਾ ਸ਼ੋਅਰੂਮ ਹੈ।

17 ਫਰਵਰੀ ਨੂੰ ਦੁਪਹਿਰ ਸਮੇਂ ਔਰਤਾਂ ਦਾ ਗਰੁੱਪ ਆਇਆ ਸੀ। ਉਹ ਸ਼ੋਅਰੂਮ 'ਚ ਸੂਟ ਦੇਖਣ ਤੋਂ ਬਾਅਦ ਹੋਰ ਕੱਪੜੇ ਦੇਖਣ ਲੱਗੀਆਂ। ਔਰਤਾਂ ਦੇ ਜਾਣ ਤੋਂ ਬਾਅਦ ਸਟਾਕ ਚੈੱਕ ਕੀਤਾ ਤਾਂ ਤਿੰਨ ਲੱਖ ਰੁਪਏ ਦਾ ਕੱਪੜਾ ਗਾਇਬ ਸੀ। ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਔਰਤਾਂ ਚੋਰੀ ਕਰਦੀਆਂ ਵਿਖਾਈ ਦਿੱਤੀਆਂ।


Babita

Content Editor

Related News