ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਘਟਨਾ ਸੀ.ਸੀ.ਟੀ.ਵੀ. ''ਚ ਹੋਈ ਕੈਦ

Wednesday, Jan 03, 2024 - 10:02 PM (IST)

ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਘਟਨਾ ਸੀ.ਸੀ.ਟੀ.ਵੀ. ''ਚ ਹੋਈ ਕੈਦ

ਗੁਰਦਾਸਪੁਰ (ਵਿਨੋਦ): ਗੁਰਦਾਸਪੁਰ ਤੋਂ ਦੌਰਾਗਲਾ ਰੋਡ ਤੇ ਸਥਿਤ ਪਿੰਡ ਆਲੇਚੱਕ ਵਿਖੇ ਇਕ ਕਰਿਆਨੇ ਦੀ ਦੁਕਾਨ ਤੇ ਦਿਨ ਦਿਹਾੜੇ ਇੱਕ ਚੋਰ ਵੱਲੋਂ ਗੱਲੇ ਵਿਚ ਪਏ ਕਰੀਬ 6 ਹਜ਼ਾਰ ਰੁਪਏ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੋਰੀ ਦੀ ਸਾਰੀ ਘਟਨਾ ਦੁਕਾਨ ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ ।

PunjabKesari

ਇਹ ਖ਼ਬਰ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਦਰਮਿਆਨ ਪੰਜਾਬ 'ਚ ਪੈਟਰੋਲ ਪੰਪ 'ਤੇ ਚੱਲੀ ਗੋਲ਼ੀ, ਨੌਜਵਾਨ ਹੋਇਆ ਫੱਟੜ

ਇਸ ਮੌਕੇ ਗੱਲਬਾਤ ਕਰਦੇ ਹੋਏ ਦੁਕਾਨ ਦੇ ਮਾਲਕ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਜਦੋਂ 10 ਕੁ ਮਿੰਟ ਲਈ ਦੁਕਾਨ ਤੋਂ ਬਾਹਰ ਗਿਆ ਤਾਂ ਕਿਸੇ ਨੌਜਵਾਨ ਨੇ ਦੁਕਾਨ ਦੇ ਅੰਦਰ ਵੜ ਕੇ ਗੱਲੇ ਵਿੱਚ ਪਏ 6000 ਦੇ ਕਰੀਬ ਪੈਸੇ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨੇ ਮੂੰਹ ਬੰਨਿਆ ਹੋਇਆ ਸੀ ,ਪਰ ਸੀਸੀਟੀਵੀ ਕੈਮਰੇ ਵਿੱਚ ਇਹ ਨੌਜਵਾਨ ਕੈਦ ਹੋਇਆ ਹੈ । ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਚੋਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News