ਚੋਰਾਂ ਨੇ ਘਰ ''ਚੋਂ ਸੋਨੇ ਦੇ ਗਹਿਣੇ ਕੀਤੇ ਚੋਰੀ

Monday, Oct 16, 2017 - 11:54 PM (IST)

ਚੋਰਾਂ ਨੇ ਘਰ ''ਚੋਂ ਸੋਨੇ ਦੇ ਗਹਿਣੇ ਕੀਤੇ ਚੋਰੀ

ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਦੇ ਕਾਂਸ਼ੀ ਨਗਰੀ ਏਰੀਆ ਵਿਚ ਚੋਰ ਇਕ ਘਰ 'ਚੋਂ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਘਟਨਾ ਸੰਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਮੁਕੱਦਮਾ ਦਰਜ ਕਰਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੌਰਵ ਚਾਵਲਾ ਪੁੱਤਰ ਸੁਭਾਸ਼ ਚਾਵਲਾ ਵਾਸੀ ਨਿਊ ਕਾਂਸ਼ੀ ਨਗਰੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸਨੇ 25 ਨਵੰਬਰ 2017 ਨੂੰ ਆਪਣੇ ਘਰ ਦੀ ਅਲਮਾਰੀ ਵਿਚ ਕਰੀਬ 15 ਤੋਲੇ ਦੇ ਸੋਨੇ ਦੇ ਗਹਿਣੇ ਰੱਖੇ ਸਨ ਅਤੇ ਕਰਵਾਚੌਥ ਵਾਲੇ ਦਿਨ ਜਦ ਉਨ੍ਹਾਂ ਨੇ ਗਹਿਣੇ ਕੱਢਣ ਲਈ ਅਲਮਾਰੀ ਖੋਲ੍ਹੀ ਤਾਂ ਉਸ ਵਿਚ ਗਹਿਣੇ ਨਹੀਂ ਸਨ, ਜੋ ਚੋਰ ਚੋਰੀ ਕਰਕੇ ਲੈ ਗਏ ਹਨ।


Related News