ਚੋਰਾਂ ਨੇ ਕਰਿਆਨੇ ਦੀ ਦੁਕਾਨ ''ਚ ਕੀਤੀ ਚੋਰੀ

Friday, Oct 06, 2017 - 01:39 AM (IST)

ਚੋਰਾਂ ਨੇ ਕਰਿਆਨੇ ਦੀ ਦੁਕਾਨ ''ਚ ਕੀਤੀ ਚੋਰੀ

ਭੁੱਚੋ ਮੰਡੀ(ਨਾਗਪਾਲ)-ਸਥਾਨਕ ਬੇਗਾ ਰੋਡ 'ਤੇ ਰਾਮ ਬਾਗ ਦੇ ਨੇੜੇ ਇਕ ਕਰਿਆਨੇ ਦੀ ਦੁਕਾਨ ਵਿਚ ਚੋਰੀ ਹੋ ਜਾਣ ਨਾਲ ਕਰੀਬ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਦੇ ਮਾਲਿਕ ਸ਼ੇਰ ਸਿੰਘ ਨੇ ਦੱਸਿਆ ਕਿ ਇਸ ਚੋਰੀ ਦਾ ਪਤਾ ਸਵੇਰੇ ਦੁਕਾਨ 'ਤੇ ਆਉਣ ਸਮੇਂ ਲੱਗਾ। ਉਸ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਆੜ੍ਹਤੀ ਤੋਂ ਪੈਸੇ ਉਧਾਰ ਲੈ ਕੇ ਸਾਮਾਨ ਲਿਆਂਦਾ ਸੀ। ਉਸ ਨੇ ਦੱਸਿਆ ਕਿ ਚੋਰਾਂ ਵੱਲੋ ਕਾਊਂਟਰ ਵਿਚ ਪਈਆਂ ਸਿਗਰਟ ਦੀਆਂ ਡੱਬੀਆਂ, ਰਿਫਾਈਂਡ ਦੀਆਂ ਬੋਤਲਾਂ, ਦੋ ਗੈਸ ਸਿੰਲਡਰ ਅਤੇ ਹੋਰ ਮਹਿੰਗਾ ਕਰਿਆਨੇ ਦਾ ਸਾਮਾਨ ਚੋਰੀ ਕੀਤਾ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਦੁਕਾਨ ਦੇ ਦੋ ਦਰਵਾਜ਼ੇ ਹਨ ਅਤੇ ਚੋਰਾਂ ਵੱਲੋਂ ਮੇਨ ਦਰਵਾਜ਼ੇ ਦੀ ਥਾਂ ਸਾਈਡ 'ਤੇ ਲੱਗੇ ਸ਼ਟਰ ਦੀ ਇਕ ਸਾਈਡ ਨੂੰ ਉਪਰ ਚੁੱਕ ਕੇ ਅੰਦਰ ਲੱਗਾ ਕਾਬਲਾ ਖੋਲ੍ਹਣ ਤੋਂ ਬਾਅਦ ਸ਼ਟਰ ਚੁੱਕ ਕੇ ਆਰਾਮ ਨਾਲ ਸਾਮਾਨ ਦੀ ਚੋਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਵੀ ਇਸ ਦੁਕਾਨ ਦੇ ਨੇੜੇ ਇਕ ਕਰਿਆਨੇ ਦੀ ਦੁਕਾਨ ਵਿਚ ਚੋਰਾਂ ਨੇ ਚੋਰੀ ਕੀਤੀ ਸੀ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਕਰਕੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਮੰਡੀ ਨਿਵਾਸੀਆਂ ਨੇ ਪੁਲਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।


Related News