ਤੱਲ੍ਹਣ ''ਚ ਚੋਰਾਂ ਨੇ ਲੱਖਾਂ ਦੇ ਗਹਿਣਿਆਂ ਤੇ ਹਜ਼ਾਰਾਂ ਦੀ ਨਕਦੀ ''ਤੇ ਕੀਤਾ ਹੱਥ ਸਾਫ

Friday, Jun 30, 2017 - 07:48 AM (IST)

ਤੱਲ੍ਹਣ ''ਚ ਚੋਰਾਂ ਨੇ ਲੱਖਾਂ ਦੇ ਗਹਿਣਿਆਂ ਤੇ ਹਜ਼ਾਰਾਂ ਦੀ ਨਕਦੀ ''ਤੇ ਕੀਤਾ ਹੱਥ ਸਾਫ

ਜਲੰਧਰ(ਮਹੇਸ਼)-ਥਾਣਾ ਪਤਾਰਾ (ਦਿਹਾਤੀ) ਪੁਲਸ ਦੇ ਪਿੰਡ ਤੱਲ੍ਹਣ ਵਿਚ ਚੋਰਾਂ ਨੇ ਬੁੱਧਵਾਰ ਦੀ ਰਾਤ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣਿਆਂ ਤੇ ਹਜ਼ਾਰਾਂ ਦੀ ਨਕਦੀ 'ਤੇ ਹੱਥ ਸਾਫ ਕੀਤਾ। ਚੋਰਾਂ ਨੇ ਘਰ ਦੀ ਪਿਛਲੀ ਕੰਧ ਟੱਪ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਥਾਣਾ ਪਤਾਰਾ ਦੀ ਪੁਲਸ ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਤੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ, ਜਿਨ੍ਹਾਂ ਦੀ ਦੇਖਭਾਲ ਲਈ ਘਰ ਦੇ ਮੈਂਬਰ ਹਾਲ ਵਿਚ ਹੀ ਸੁੱਤੇ ਹੋਏ ਸਨ। ਉਸ ਨੇ ਸਵੇਰੇ 6 ਵਜੇ ਉਠ ਕੇ ਵੇਖਿਆ ਕਿ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ। ਇਹ ਕਮਰਾ ਘਰ ਦੀ ਪਿਛਲੀ ਕੰਧ ਨਾਲ ਲੱਗਦਾ ਹੈ। ਅੰਮ੍ਰਿਤਪਾਲ ਅਨੁਸਾਰ ਚੋਰਾਂ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਪਿਛਲੀ ਕੰਧ ਟੱਪ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਚੋਰ ਕਰੀਬ 16 ਤੋਲੇ ਸੋਨੇ ਦੇ ਗਹਿਣਿਆਂ ਤੇ 30 ਹਜ਼ਾਰ ਦੀ ਨਕਦੀ 'ਤੇ ਹੱਥ ਸਾਫ ਕਰ ਗਏ। ਚੋਰਾਂ ਨੇ ਹੋਰ ਕਿਸੇ ਸਾਮਾਨ ਨੂੰ ਛੇੜਿਆ ਤੱਕ ਨਹੀਂ। ਪਤਾਰਾ ਪੁਲਸ ਵਾਰਦਾਤ ਨੂੰ ਟ੍ਰੇਸ ਕਰਨ ਵਿਚ ਜੁਟੀ ਹੋਈ ਹੈ ਪਰ ਚੋਰਾਂ ਦਾ ਕੋਈ ਵੀ ਸੁਰਾਗ ਅਜੇ ਤੱਕ ਪੁਲਸ ਦੇ ਹੱਥ ਨਹੀਂ ਲੱਗਾ।


Related News