ਹਰੀ ਨੌ ਵਿਖੇ ਹੋਈ ਚੋਰੀ ਦੇ ਮਾਮਲੇ ''ਚ ਤਿੰਨ ''ਤੇ ਮਾਮਲਾ ਦਰਜ

Monday, Aug 21, 2017 - 04:58 PM (IST)

ਹਰੀ ਨੌ ਵਿਖੇ ਹੋਈ ਚੋਰੀ ਦੇ ਮਾਮਲੇ ''ਚ ਤਿੰਨ ''ਤੇ ਮਾਮਲਾ ਦਰਜ

ਕੋਟਕਪੂਰਾ, (ਨਰਿੰਦਰ ਬੈੜ) - ਨੇੜਲੇ ਪਿੰਡ ਹਰੀ ਨੌ ਵਿਖੇ ਹੋਈ ਚੋਰੀ ਦੇ ਮਾਮਲੇ 'ਚ ਥਾਣਾ ਸਦਰ ਕੋਟਕਪੂਰਾ ਵਿਖੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਗੁਰਪਿਆਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਹਰੀ ਨੌ ਆਪਣੇ ਪਰਿਵਾਰ ਸਮੇਤ ਘਰ ਦੇ ਵਿਹੜੇ 'ਚ ਸੁੱਤਾ ਹੋਇਆ ਸੀ। ਇਸ ਦੌਰਾਨ ਜਦ ਉਨ੍ਹਾਂ ਸਵੇਰੇ ਪੰਜ ਵਜੇ ਉੱਠ ਕੇ ਕਮਰੇ 'ਚ ਜਾ ਕੇ ਵੇਖਿਆ ਤਾਂ ਉੱਥੇ ਪਈ ਲੋਹੇ ਦੀ ਅਲਮਾਰੀ ਖੁੱਲੀ ਹੋਈ ਸੀ ਅਤੇ ਉਸ 'ਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਗਾਈਬ ਸੀ। ਚੋਰੀ ਹੋਏ ਸਮਾਨ ਦੀ ਅੰਦਾਜ਼ਨ ਕੀਮਤ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ। ਥਾਣਾ ਸਦਰ ਕੋਟਕਪੂਰਾ ਦੇ ਏ. ਐੱਸ. ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਚੋਰੀ 6 ਅਗਸਤ ਨੂੰ ਹੋਈ ਸੀ ਅਤੇ ਇਸ ਸਬੰਧ 'ਚ ਗੁਰਪਿਆਰ ਸਿੰਘ ਦੇ ਬਿਆਨਾਂ 'ਤੇ ਪਰਮਿੰਦਰ ਸਿੰਘ ਤੇ ਸਰਬਜੀਤ ਸਿੰਘ ਵਾਸੀ ਕੋਟਲੀ ਸੰਘਰ ਅਤੇ ਚਮਕੌਰ ਸਿੰਘ ਵਾਸੀ ਝਬੇਲਵਾਲੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 
 


Related News