ਜ਼ਮੀਨ ਦੇ ਸੌਦੇ ’ਚ ਚਾਚੇ ਵੱਲੋਂ ਧੋਖਾਦੇਹੀ, ਭਤੀਜੇ ਨੇ ਚੁੱਕਿਆ ਖੌਫ਼ਨਾਕ ਕਦਮ

Thursday, Dec 22, 2022 - 01:27 AM (IST)

ਜ਼ਮੀਨ ਦੇ ਸੌਦੇ ’ਚ ਚਾਚੇ ਵੱਲੋਂ ਧੋਖਾਦੇਹੀ, ਭਤੀਜੇ ਨੇ ਚੁੱਕਿਆ ਖੌਫ਼ਨਾਕ ਕਦਮ

ਖਰੜ (ਰਣਬੀਰ) : ਆਪਣੇ ਹੀ ਭਤੀਜੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਥਾਣਾ ਘੜੂੰਆਂ ਪੁਲਸ ਨੇ ਮ੍ਰਿਤਕ ਦੇ ਚਾਚੇ ਸਣੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ-306 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਮੌਜੂਦ ਸੀ ਤਾਂ ਉਸ ਦੇ ਪਤੀ ਤਲਵਿੰਦਰ ਸਿੰਘ, ਜੋ ਖੇਤਾਂ ਵਿਚ ਗਿਆ ਹੋਇਆ ਸੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਨੇ ਜ਼ਹਿਰ ਪੀ ਲਿਆ ਹੈ। ਹਸਪਤਾਲ ਪਹੁੰਚਾਉਣ ਮਗਰੋਂ ਇਲਾਜ ਦੌਰਾਨ ਤਲਵਿੰਦਰ ਸਿੰਘ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਨਾਨੀ ਦੇ ਜਨਮ ਦਿਨ 'ਤੇ ਦੋਹਤੇ ਨੇ ਕੀਤਾ ਸ਼ਰਮਨਾਕ ਕਾਰਾ, ਕੇਕ ਲੈ ਕੇ ਪਹੁੰਚੀ ਧੀ ਦੇ ਦੇਖ ਉੱਡੇ ਹੋਸ਼

ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਉਸ ਦਾ ਘਰਵਾਲਾ ਕਾਫੀ ਦਿਨਾਂ ਤੋਂ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਨੇ ਆਪਣੇ ਚਾਚਾ ਹਰਜੀਤ ਸਿੰਘ, ਜੋ ਕਿ ਮਲੇਸ਼ੀਆ ਰਹਿੰਦਾ ਹੈ, ਦੇ ਕਹਿਣ ’ਤੇ ਪਿੰਡ ਰਾਏਪੁਰ ਖੁਰਦ ਵਿਖੇ 12 ਕਨਾਲ ਥਾਂ ਦਾ ਸੌਦਾ ਕਰਵਾਇਆ ਸੀ, ਜਿਸ ਦੀ ਰਕਮ ਉਸ ਦੇ ਘਰਵਾਲੇ ਨੇ ਆਪਣੇ ਚਾਚੇ ਹਰਜੀਤ ਸਿੰਘ ਨੂੰ ਟਰਾਂਸਫਰ ਕਰ ਦਿੱਤੀ ਸੀ। ਫੇਰ ਉਸ ਦੇ ਪਤੀ ਨੇ ਆਪਣੇ ਚਾਚੇ ਦੇ ਕਹਿਣ ’ਤੇ ਆਪਣੀ ਜ਼ਮੀਨ ਬਤੌਰ ਸਕਿਓਰਿਟੀ ਲਿਖਵਾ ਦਿੱਤੀ ਸੀ, ਜਿਸ ਮਗਰੋਂ ਚਾਚੇ ਹਰਜੀਤ ਸਿੰਘ ਨੇ ਉਕਤ 12 ਕਨਾਲ ’ਚੋਂ 5 ਕਨਾਲ ਜਗ੍ਹਾ ਦਾ ਬਿਆਨਾ ਬਲਜੀਤ ਸਿੰਘ ਮੌਲੀ ਬੈਦਵਾਣ ਦੇ ਨਾਂ ਕਰਵਾ ਦਿੱਤਾ ਅਤੇ ਇਸ ਦੀ ਮਿਲੀ ਹੋਈ ਰਕਮ ਹਰਜੀਤ ਸਿੰਘ ਨੇ ਖੁਦ ਹੜੱਪ ਲਈ। ਉਸ ਰਕਮ ਦੀ ਭਰਪਾਈ ਉਸ ਦੇ ਘਰਵਾਲੇ ਨੂੰ ਆਪਣੇ ਕੋਲੋਂ ਕਰਨੀ ਪਈ ਸੀ।

ਇਹ ਵੀ ਪੜ੍ਹੋ : ਪੁੱਤ ਦੀ ਮੌਤ ਦਾ ਦੁੱਖ ਨਹੀਂ ਸਹਾਰ ਸਕੇ ਮਾਪੇ, ਬੇਟੀ ਸਮੇਤ ਚੁੱਕਿਆ ਖੌਫ਼ਨਾਕ ਕਦਮ

ਇਸ ਪਿੱਛੋਂ ਹਰਜੀਤ ਸਿੰਘ ਨੇ ਆਪਣੇ ਭਤੀਜੇ ਤਲਵਿੰਦਰ ਨੂੰ ਫੋਨ ’ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ‌ ਅਤੇ 12 ਕਨਾਲ ਜ਼ਮੀਨ ਦਾ ਸੌਦਾ ਸਿਰੇ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਸੀ। ਬਿਆਨਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਹਸਪਤਾਲ ਵਿਚ ਖੜ੍ਹੀ ਆਪਣੇ ਪਤੀ ਦੀ ਕਾਰ ਦੀ ਜਾਂਚ ਕੀਤੀ ਤਾਂ ਅੰਦਰੋਂ ਇਕ ਸੁਸਾਇਡ ਨੋਟ ਮਿਲਿਆ, ਜਿਸ ’ਚ ਉਸ ਦੇ ਪਤੀ ਨੇ ਲਿਖਿਆ ਸੀ ਕਿ ਮੇਰੀ ਮੌਤ ਦਾ ਕਾਰਨ ਚਾਚਾ ਹਰਜੀਤ ਸਿੰਘ ਮਲੇਸ਼ੀਆ ਵਾਲਾ ਅਤੇ ਬਲਜੀਤ ਸਿੰਘ ਮੌਲੀ ਵਾਲਾ ਹੈ। ਮੇਰੇ ਚਾਚੇ ਨੇ ਮੈਨੂੰ ਧੋਖਾ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਸੁਸਾਇਡ ਨੋਟ ਕਬਜ਼ੇ ’ਚ ਲੈ ਲਿਆ ਹੈ ਅਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Mandeep Singh

Content Editor

Related News