ਜਲੰਧਰ ''ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਅੱਗ ਲੱਗੇ ਡੰਡੇ ਨਾਲ ਬੇਰਹਿਮੀ ਨਾਲ ਕੁੱਟਿਆ

Saturday, Oct 29, 2022 - 05:14 PM (IST)

ਜਲੰਧਰ ''ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਅੱਗ ਲੱਗੇ ਡੰਡੇ ਨਾਲ ਬੇਰਹਿਮੀ ਨਾਲ ਕੁੱਟਿਆ

ਜਲੰਧਰ (ਸੁਨੀਲ, ਮਾਹੀ)- ਦੀਵਾਲੀ ਦੀ ਅਗਲੀ ਰਾਤ ਇਕ ਨੌਜਵਾਨ ਨੂੰ ਅੱਗ ਲੱਗੇ ਡੰਡੇ ਅਤੇ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਸੂਤਰਾਂ ਅਨੁਸਾਰ ਇਕ ਪ੍ਰਵਾਸੀ ਨੌਜਵਾਨ ਇਕ ਮਿਸਤਰੀ ਕੋਲ ਹੈਲਪਰ ਵਜੋਂ ਕੰਮ ਕਰਦਾ ਸੀ। ਉਸ ਨੌਜਵਾਨ ਦੀ ਪਹਿਲਾਂ ਨੇੜੇ ਰਹਿੰਦੇ ਇਕ ਨੌਜਵਾਨ ਨੇ ਕੁੱਟਮਾਰ ਕੀਤੀ ਅਤੇ 200 ਰੁਪਏ ਖੋਹ ਲਏ, ਜਿਸ ਤੋਂ ਬਾਅਦ ਉਸ ਨੇ ਪ੍ਰਵਾਸੀ ਨੌਜਵਾਨ ਨੂੰ ਦੱਸਿਆ ਕਿ ਉਸ ਦਾ ਮੋਬਾਇਲ ਸਾਹਮਣੇ ਵਾਲੇ ਘਰ ਵਿਚ ਰਹਿ ਗਿਆ ਹੈ। ਉਹ ਉਸ ਨੂੰ ਲਿਆ ਕੇ ਦੇ ਦੇਵੇ ਤਾਂ ਉਹ ਉਸ ਦੇ ਪੈਸੇ ਵਾਪਿਸ ਕਰ ਦੇਣਗੇ। ਉਸ ਨੇ ਮੋਬਾਇਲ ਨੌਜਵਾਨ ਨੂੰ ਲਿਆ ਕੇ ਦੇ ਦਿੱਤਾ। ਜਦੋਂ ਇਸ ਬਾਰੇ ਘਰ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਪ੍ਰਵਾਸੀ ਨੌਜਵਾਨ ਨੂੰ ਪੁੱਛਿਆ ਤਾਂ ਉਸ ਨੇ ਮੋਬਾਇਲ ਵਾਪਸ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ:ਮੁੜ ਹੋ ਸਕਦੈ ਦੇਸ਼ 'ਚ ਵੱਡਾ ਕਿਸਾਨ ਅੰਦੋਲਨ, ਜਲੰਧਰ ਪੁੱਜੇ ਰਾਕੇਸ਼ ਟਿਕੈਤ ਨੇ ਦਿੱਤੇ ਸੰਕੇਤ 

ਗੱਲ ਇਥੇ ਹੀ ਖ਼ਤਮ ਨਹੀਂ ਹੋਈ, ਜਿਸ ਪੰਜਾਬੀ ਨੌਜਵਾਨ ਨੇ ਪ੍ਰਵਾਸੀ ਨੌਜਵਾਨ ਨੂੰ ਮੋਬਾਇਲ ਲਿਆਉਣ ਲਈ ਕਿਹਾ ਤਾਂ ਉਹ ਡਰ ਗਿਆ ਅਤੇ ਉਸ ਨੇ ਸੋਚਿਆ ਕਿ ਪ੍ਰਵਾਸੀ ਨੌਜਵਾਨ ਉਸ ਦਾ ਨਾਂ ਨਾ ਲੈ ਲਵੇ ਅਤੇ ਉਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਸਮੇਤ ਉਕਤ ਪ੍ਰਵਾਸੀ ਨੌਜਵਾਨ ਦੀ ਕੁੱਟਮਾਰ ਕੀਤੀ। ਉਸ ਨੇ ਪੰਜਾਬੀ ਬਾਗ ਵਿਚ ਉਕਤ ਪ੍ਰਵਾਸੀ ਨੌਜਵਾਨ ਦੀ ਆਪਣੇ ਸਾਥੀਆਂ ਸਮੇਤ ਕੁੱਟਮਾਰ ਕੀਤੀ। ਜਿਸ 'ਚ ਉਸ ਦੇ ਮੂੰਹ 'ਚ ਡੰਡਾ ਵਾੜ ਦਿੱਤਾ ਅਤੇ ਅੱਗ ਲੱਗੇ ਡੰਡੇ ਨਾਲ ਉਸ ਦੇ ਸਰੀਰ 'ਤੇ ਕਈ ਵਾਰ ਕੀਤੇ।

ਇਸ ਘਟਨਾ ਦੀ ਵੀਡੀਓ ਵੀ ਬਣੀ ਸੀ ਜੋਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਸੂਤਰਾਂ ਮੁਤਾਬਕ ਇਹ ਵੀਡੀਓ ਪੰਜਾਬੀ ਬਾਗ ਥਾਣਾ ਮਕਸੂਦਾਂ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ। ਮਕਸੂਦਾਂ ਥਾਣੇ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰਨਗੇ। ਸੂਤਰਾਂ ਅਨੁਸਾਰ ਉਕਤ ਪ੍ਰਵਾਸੀ ਨੌਜਵਾਨ ਨੂੰ ਉਥੋਂ ਭਜਾ ਦਿੱਤਾ ਗਿਆ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਮਾਜ਼ ਸ਼ਹਿਰ ਦੇ ਇਲਾਕੇ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ। 

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News