ਨੌਜਵਾਨ ਨੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਚੁੱਕਿਆ ਖ਼ੌਫ਼ਨਾਕ ਕਦਮ, ਪਰਿਵਾਰ ਨੇ ਲਾਏ ਇਹ ਦੋਸ਼
Friday, Dec 09, 2022 - 11:39 PM (IST)
ਲੁਧਿਆਣਾ (ਰਾਜ) : ਹਬੀਬਗੰਜ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਇਕ ਦਿਨ ਬਾਅਦ ਜਨਮ ਦਿਨ ਸੀ। ਪਰਿਵਾਰ ਵਾਲੇ ਕੇਕ ਕੱਟ ਕੇ ਜਨਮ ਦਿਨ ਮਨਾਉਣ ਦੀ ਤਿਆਰੀ ਵਿਚ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਦਾ ਚਿਰਾਗ ਬੁੱਝ ਜਾਵੇਗਾ। ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮ ਨੇ ਸ਼ੱਕੀ ਹਾਲਤ 'ਚ ਆਪਣੇ ਕਮਰੇ ਵਿੱਚ ਫਾਹ ਲਗਾ ਕੇ ਖੁਕਦੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨੀਰਜ ਕੁਮਾਰ (26) ਵਜੋਂ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਕ ਲੜਕੀ ਉਨ੍ਹਾਂ ਦੇ ਬੇਟੇ ਨੂੰ ਕਾਫੀ ਸਮੇਂ ਤੋਂ ਪ੍ਰੇਸ਼ਾਨ ਕਰ ਰਹੀ ਸੀ। ਉਸੇ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਬੇਟੇ ਨੇ ਅਜਿਹਾ ਕਦਮ ਚੁੱਕਿਆ ਹੈ। ਹਾਲਾਂਕਿ ਉਸ ਦੇ ਮੋਬਾਇਲ ਵਿਚ ਆਖਰੀ ਕਾਲ ਵੀ ਉਕਤ ਲੜਕੀ ਦੀ ਹੈ। ਸੂਚਨਾ ਤੋਂ ਬਾਅਦ ਥਾਣਾ ਡਵੀ. ਨੰ.2 ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ: ਟਰੈਕਟਰ-ਮੋਟਰਸਾਈਕਲ ਦੀ ਟੱਕਰ 'ਚ ਅਧਿਆਪਕ ਨੇ ਤੋੜਿਆ ਦਮ
ਜਾਣਕਾਰੀ ਮੁਤਾਬਕ ਹਬੀਬ ਗੰਜ ਵਿਚ ਬਲਵੀਰ ਕੁਮਾਰ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ। ਉਸ ਦੇ ਦੋ ਬੇਟੇ ਅਤੇ ਇਕ ਬੇਟੀ ਸੀ। ਸਭ ਤੋਂ ਵੱਡੇ ਬੇਟੇ ਨੀਰਜ ਦੀ ਉਮਰ 26 ਸਾਲ ਦੀ ਹੈ ਜੋ ਇਕ ਮਹੀਨਾ ਪਹਿਲਾਂ ਹੀ ਨਗਰ ਨਿਗਮ ਵਿਚ ਬਤੌਰ ਸਫ਼ਾਈ ਮੁਲਾਜ਼ਮ ਪੱਕਾ ਹੋਇਆ ਸੀ। ਉਸ ਨੇ ਇਕ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਉਸ ਦੇ ਇਕ ਬੱਚਾ ਵੀ ਸੀ। ਮ੍ਰਿਤਕ ਦੇ ਚਾਚਾ ਮੋਨੂ ਕੁਮਾਰ ਨੇ ਦੱਸਿਆ ਕਿ ਉਸ ਦੇ ਭਤੀਜੇ ਨੀਰਜ ਨੂੰ ਇਕ ਲੜਕੀ ਕੁਝ ਸਮੇਂ ਤੋਂ ਪ੍ਰੇਸ਼ਾਨ ਕਰ ਰਹੀ ਸੀ ਜੋ ਕਿ ਵਾਰ ਵਾਰ ਨੀਰਜ ਨੂੰ ਕਾਲ ਕਰਦੀ ਸੀ ਜਿਸ ਕਾਰਨ ਉਸ ਦਾ ਭਤੀਜਾ ਕਾਫੀ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।
ਸ਼ੁੱਕਰਵਾਰ ਸ਼ਾਮ ਨੂੰ ਬਾਕੀ ਪਰਿਵਾਰ ਵਾਲੇ ਜਦੋਂ ਛੱਤ ’ਤੇ ਬੈਠੇ ਹੋਏ ਸਨ ਤਾਂ ਨੀਰਜ ਕੁਮਾਰ ਨੇ ਆਪਣੇ ਕਮਰੇ ਵਿਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦਾ ਭਰਾ ਘਰ ਪੁੱਜਾ ਤਾਂ ਉਸ ਨੂੰ ਲਟਕਦਾ ਦੇਖ ਕੇ ਰੌਲਾ ਪਾ ਦਿੱਤਾ। ਸਾਰਾ ਪਰਿਵਾਰ ਇਕੱਠਾ ਹੋ ਗਿਆ ਅਤੇ ਉਸ ਨੂੰ ਥੱਲੇ ਉਤਾਰ ਕੇ ਤੁਰੰਤ ਸੀ.ਐੱਮ.ਸੀ. ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੋਨੂ ਕੁਮਾਰ ਨੇ ਦੱਸਿਆ ਕਿ 10 ਦਸੰਬਰ ਦਿਨ ਸ਼ਨੀਵਾਰ ਨੂੰ ਉਸ ਦੇ ਭਤੀਜੇ ਦਾ ਜਨਮ ਦਿਨ ਸੀ। ਉਹ ਤਾਂ ਕੇਕ ਕੱਟਣ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜਨਮ ਦਿਨ ਵਾਲੇ ਦਿਨ ਹੀ ਉਸ ਦੇ ਭਤੀਜੇ ਦੀ ਅਰਥੀ ਉੱਠੇਗੀ।
ਇਹ ਵੀ ਪੜ੍ਹੋ : CM ਮਾਨ ਵੱਲੋਂ ਕੇਂਦਰੀ ਮੰਤਰੀ RK ਸਿੰਘ ਨਾਲ ਮੁਲਾਕਾਤ, ਕੋਲੇ ਦੀ ਸਪਲਾਈ ਤੇ BBMP ਨੂੰ ਲੈ ਕੇ ਕੀਤੀ ਇਹ ਮੰਗ