ਲੜਕੀ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਕੀਤੀ ਖ਼ੁਦਕੁਸ਼ੀ

Wednesday, Mar 15, 2023 - 10:09 PM (IST)

ਲੜਕੀ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ (ਰਾਕੇਸ਼) : ਮੁਹੱਲਾ ਦੀਪਨਗਰ ਦੇ ਇਕ ਨੌਜਵਾਨ ਵੱਲੋਂ ਲੜਕੀ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਦਿਨੇਸ਼ ਕੁਮਾਰ (21) ਵਾਸੀ ਮੁਹੱਲਾ ਦੀਪ ਨਗਰ ਵਜੋਂ ਹੋਈ ਹੈ, ਜੋ ਇਕ ਦੁਕਾਨ ’ਤੇ ਕੰਮ ਕਰਦਾ ਸੀ। ਪੁਰਹੀਰਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਸੌਰਵ ਨੇ ਦੱਸਿਆ ਕਿ ਬਲਵੀਰ ਕਾਲੋਨੀ ’ਚ ਰਹਿਣ ਵਾਲੀ ਇਕ ਲੜਕੀ ਉਸ ਦੇ ਭਰਾ ਨੂੰ ਕਾਫੀ ਤੰਗ ਕਰਦੀ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, PSPCL ਦਾ ਜੇ.ਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ (ਵੀਡੀਓ)

ਉਸ ਨੇ ਉਸ ਨਾਲ ਵਿਆਹ ਕੀਤਾ ਸੀ ਜਾਂ ਨਹੀਂ, ਉਸ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਹੈ। ਦੋਵਾਂ ਵਿਚਾਲੇ ਹੋਏ ਝਗੜੇ ਕਾਰਨ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸਦਾ ਭਰਾ ਅਕਸਰ ਦੱਸਦਾ ਸੀ ਕਿ ਕੁੜੀ ਉਸਨੂੰ ਬਹੁਤ ਤੰਗ ਕਰਦੀ ਹੈ। ਪੁਰਹੀਰਾਂ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਨਾਕੇ ’ਤੇ ਮੌਜੂਦ ਸੀ ਤਾਂ ਮ੍ਰਿਤਕ ਦੇ ਭਰਾ ਨੇ ਘਟਨਾ ਦੀ ਸੂਚਨਾ ਦਿੱਤੀ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News