ਪਿਆਰ ''ਚ ਧੋਖਾ ਖਾ ਚੁੱਕੀ ਔਰਤ ਨੂੰ ਜਾਗੀ ਪੁਲਸ ਤੋਂ ਇਨਸਾਫ਼ ਦੀ ਉਮੀਦ

Sunday, Mar 25, 2018 - 02:04 AM (IST)

ਪਿਆਰ ''ਚ ਧੋਖਾ ਖਾ ਚੁੱਕੀ ਔਰਤ ਨੂੰ ਜਾਗੀ ਪੁਲਸ ਤੋਂ ਇਨਸਾਫ਼ ਦੀ ਉਮੀਦ

ਹੁਸ਼ਿਆਰਪੁਰ,  (ਅਮਰਿੰਦਰ)-  ਪਿਆਰ 'ਚ ਤਿੰਨ ਵਾਰ ਧੋਖਾ ਖਾ ਚੁੱਕੀ ਪਿੰਡ ਖਨੌੜਾ ਦੀ 28 ਸਾਲਾ ਔਰਤ ਨੂੰ ਹੁਣ ਪੁਲਸ ਤੋਂ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ। 'ਜਗ ਬਾਣੀ' 'ਚ 13 ਮਾਰਚ ਨੂੰ 'ਪੁਲਸ ਤੋਂ ਇਨਸਾਫ਼ ਪਾਉਣ ਲਈ ਦਰ-ਦਰ ਭਟਕ ਰਹੀ ਐ ਪਿਆਰ 'ਚ ਧੋਖਾ ਖਾ ਚੁੱਕੀ ਔਰਤ' ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਜਾਂਚ ਤੋਂ ਬਾਅਦ ਮੇਹਟੀਆਣਾ ਪੁਲਸ ਨੇ ਦੋਸ਼ੀ ਜਸਵੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਖੁਸ਼ਹਾਲਪੁਰ ਖਿਲਾਫ਼ ਧਾਰਾ 417 ਤੇ 376 ਅਧੀਨ ਕੇਸ ਦਰਜ ਕਰ ਲਿਆ ਹੈ।
ਦੋਸ਼ੀ ਨੂੰ ਜੇਲ ਦੀਆਂ ਸੀਖਾਂ ਪਿੱਛੇ ਦੇਖਣਾ ਚਾਹੁੰਦੀ ਐ ਪੀੜਤਾ : ਪੀੜਤਾ ਅਨੁਸਾਰ ਉਸ ਨੇ ਪਿਆਰ 'ਚ ਇਕ ਵਾਰ ਨਹੀਂ ਤਿੰਨ ਵਾਰ ਧੋਖਾ ਖਾਧਾ ਹੈ। ਇਸ ਦੌਰਾਨ ਉਸ ਨੇ ਜਿਥੇ ਇਕ ਬੱਚੀ ਨੂੰ ਜਨਮ ਦਿੱਤਾ, ਉੱਥੇ ਹੀ ਮਾਨਸਿਕ ਪ੍ਰੇਸ਼ਾਨੀ  ਦੌਰਾਨ ਦੂਜੀ ਵਾਰ ਗਰਭਪਾਤ ਹੋ ਗਿਆ। ਤਲਾਕ ਤੋਂ ਬਾਅਦ ਵੀ ਮੈਨੂੰ ਧੋਖੇ ਨਾਲ ਚਿੰਤਪੂਰਨੀ ਲਿਜਾ ਕੇ ਦੋਸ਼ੀ ਜਸਵੀਰ ਸਿੰਘ ਨੇ ਸਰੀਰਕ ਸਬੰਧ ਬਣਾਏ ਅਤੇ ਮੇਰੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਹੁਣ ਤਾਂ ਉਹ ਦੋਸ਼ੀ ਜਸਵੀਰ ਨੂੰ ਜੇਲ ਦੀਆਂ ਸੀਖਾਂ ਪਿੱਛੇ ਦੇਖਣਾ ਚਾਹੁੰਦੀ ਹੈ। 
ਕੀ ਕਹਿੰਦੇ ਨੇ ਜਾਂਚ ਅਧਿਕਾਰੀ : ਜਦੋਂ ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਡੀ.ਐੱਸ.ਪੀ. (ਡੀ) ਗੁਰਜੀਤਪਾਲ ਸਿੰਘ ਤੋਂ ਪੁੱÎਛਿਆ ਤਾਂ ਉਨ੍ਹਾਂ ਸਾਫ ਸ਼ਬਦਾਂ 'ਚ ਕਿਹਾ ਕਿ ਪੀੜਤਾ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਸੀ। ਜਾਂਚ 'ਚ ਸਾਰੇ ਪਹਿਲੂਆਂ ਨੂੰ ਗੰਭੀਰਤਾ ਨਾਲ ਜਾਂਚਣ ਉਪਰੰਤ ਪੁਲਸ ਨੇ ਇਸ ਸਬੰਧੀ ਕਾਨੂੰਨੀ ਰਾਏ ਲੈਣ ਲਈ ਮਾਮਲੇ ਨੂੰ ਡੀ. ਏ. ਲੀਗਲ ਕੋਲ ਭੇਜ ਦਿੱਤਾ ਸੀ। ਡੀ. ਏ. ਵੱਲੋਂ ਰਿਪੋਰਟ ਮਿਲਦੇ ਹੀ ਹੁਣ ਪੁਲਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੂੰ ਕਾਨੂੰਨ ਦਾਇਰੇ 'ਚ ਪੂਰਾ ਇਨਸਾਫ਼ ਦਿੱਤਾ ਜਾਵੇਗਾ। 


Related News