ਔਰਤ ਨੇ ਫਾਹਾ ਲੈ ਕੇ ਦਿੱਤੀ ਜਾਨ, ਬੱਚੀ ਨੇ ਵੀਡੀਓ ਕਾਲ ’ਤੇ ਪਿਤਾ ਨੂੰ ਦਿਖਾਈ ਲਟਕਦੀ ਲਾਸ਼

Saturday, Feb 13, 2021 - 11:20 PM (IST)

ਔਰਤ ਨੇ ਫਾਹਾ ਲੈ ਕੇ ਦਿੱਤੀ ਜਾਨ, ਬੱਚੀ ਨੇ ਵੀਡੀਓ ਕਾਲ ’ਤੇ ਪਿਤਾ ਨੂੰ ਦਿਖਾਈ ਲਟਕਦੀ ਲਾਸ਼

ਲੁਧਿਆਣਾ, (ਜ.ਬ.)– ਟਿੱਬਾ ਦੇ ਗੋਪਾਲ ਨਗਰ ਇਲਾਕੇ ਵਿਚ ਸ਼ਨੀਵਾਰ ਨੂੰ ਫਾਹ ਲੈ ਕੇ 30 ਸਾਲਾ ਇਕ ਔਰਤ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰਮਨ ਕੁਮਾਰੀ ਮਨੂ ਦੇ ਰੂਪ ਵਿਚ ਹੋਈ ਹੈ। ਉਹ ਆਪਣੇ ਪਿਛੇ 2 ਬੱਚੀਆਂ ਛੱਡ ਗਈ ਹੈ। ਪੁਲਸ ਨੇ ਲਾਸ਼ ਦਾ ਪੰਚਨਾਮਾ ਕਰਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਵੇਗੀ। ਘਟਨਾ ਸਮੇਂ ਦੋਵੇਂ ਬੱਚੀਆਂ 7 ਸਾਲ ਦੀ ਖੁਸ਼ੀ ਅਤੇ 3 ਸਾਲ ਦੀ ਆਸ਼ੂ ਘਰ ਸੀ। ਖੁਸ਼ੀ ਨੇ ਮਾਂ ਨੂੰ ਪੱਖੇ ਨਾਲ ਫਾਹ ਲਗਾਉਂਦੇ ਹੋਏ ਦੇਖ ਕੇ ਪਿਤਾ ਅਚਲ ਕੁਮਾਰ ਨੂੰ ਕਾਲ ਕੀਤੀ ਅਤੇ ਘਟਨਾ ਬਾਰੇ ਦੱਸਿਆ। ਅਚਲ ਨੇ ਵਾਪਸ ਬੇਟੀ ਨੂੰ ਵੀਡੀਓ ਕਾਲ ਕੀਤੀ ਤਾਂ ਉਹ ਸੁੰਨ ਰਹਿ ਗਿਆ। ਜਲਦੀ ਵਿਚ ਉਹ ਇਕ ਦੋਸਤ ਨੂੰ ਨਾਲ ਲੈ ਕੇ ਘਰ ਪੁੱਜਾ। ਮੇਨ ਗੇਟ ਲਾਕ ਹੋਣ ਕਾਰਨ ਉਹ ਗੁਆਂਢੀ ਦੀ ਛੱਤ ’ਤੇ ਚੜ੍ਹ ਕੇ ਅੰਦਰ ਗਿਆ। ਉਸ ਨੇ ਪਤਨੀ ਨੂੰ ਹੇਠਾਂ ਉਤਾਰਿਆ ਪਰ ਉਸ ਸਮੇਂ ਤੱਕ ਮਨੂ ਦੇ ਪ੍ਰਾਣ ਨਿਕਲ ਚੁੱਕੇ ਸਨ।

ਜੰਗਲ ਦੀ ਅੱਗ ਵਾਂਗ ਖ਼ਬਰ ਇਲਾਕੇ ਵਿਚ ਫੈਲ ਗਈ ਅਤੇ ਲੋਕ ਇਕੱਠੇ ਹੋ ਗਏ। ਮਾਮਲੇ ਦਾ ਪਤਾ ਲੱਗਣ ’ਤੇ ਮੀਡੀਆ ਕਰਮਚਾਰੀਆਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ 2 ਘੰਟਿਆਂ ਬਾਅਦ ਸ਼ਾਮ ਲਗਭਗ 5.30 ਵਜੇ ਪੁੱਜੀ, ਜਦਕਿ ਘਟਨਾ ਦੁਪਹਿਰ 1 ਤੋਂ 2 ਵਜੇ ਦੇ ਵਿਚਕਾਰ ਦੀ ਹੈ। ਪੁਲਸ ਦੇ ਪੁੱਜਣ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਹੋ ਸਕੀ।

ਪੁਲਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਤੋਂ ਨਾ ਤਾਂ ਕੋਈ ਸੁਸਾਈਡ ਨੋਟ ਮਿਲਿਆ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਚੀਜ਼, ਜਿਸ ਨਾਲ ਖੁਦਕੁਸ਼ੀ ਦਾ ਕਾਰਨ ਪਤਾ ਲੱਗ ਸਕੇ। ਥਾਣਾ ਇੰਚਾਰਜ ਮੁਹੰਮਦ ਜਮੀਲ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।


author

Bharat Thapa

Content Editor

Related News