ਔਰਤ ਨੇ ਪੁਲ ’ਤੇ ਖੜ੍ਹੇ ਹੋ ਦਰਿਆ ’ਚ ਮਾਰੀ ਛਾਲ, ਮਛੇਰਿਆਂ ਨੇ ਕੱਢਿਆ ਬਾਹਰ

Thursday, Jul 01, 2021 - 01:20 AM (IST)

ਔਰਤ ਨੇ ਪੁਲ ’ਤੇ ਖੜ੍ਹੇ ਹੋ ਦਰਿਆ ’ਚ ਮਾਰੀ ਛਾਲ, ਮਛੇਰਿਆਂ ਨੇ ਕੱਢਿਆ ਬਾਹਰ

ਫਿਲੌਰ(ਭਾਖੜੀ) –2 ਬੱਚਿਆ ਦੀ ਮਾਂ ਨੇ ਸਤਲੁਜ ਪੁਲ ’ਤੇ ਖੜ੍ਹੇ ਹੋ ਕੇ ਦਰਿਆ ’ਚ ਛਾਲ ਮਾਰ ਦਿੱਤੀ, ਜਿਸ ਨੂੰ ਮੱਛੀਆਂ ਫੜਨ ਵਾਲੇ ਮਛੇਰਿਆਂ ਨੇ ਮੁਸ਼ਕਿਲ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਸੂਚਨਾ ਅਨੁਸਾਰ 11 ਵਜੇ ਫਿਲੌਰ ਸਤਲੁਜ ਦਰਿਆ ਤੋਂ ਇਕ ਔਰਤ ਨਾਂ ਰਾਣੀ 21 ਪੁੱਤਰੀ ਸੁਰਿੰਦਰ ਵਾਸੀ ਪਿੰਡ ਬਾਜੜਾ ਹੇਠਾਂ ਉੱਤਰੀ ਅਤੇ ਸਿੱਧਾ ਪੁਲ ’ਤੇ ਬਣੇ ਜੰਗਲੇ ’ਤੇ ਖੜ੍ਹੀ ਹੋ ਗਈ। ਪੰਜ ਮਿੰਟ ਬਾਅਦ ਦਰਿਆ ’ਚ ਛਾਲ ਮਾਰ ਦਿੱਤੀ। ਮੱਛੀ ਫੜ ਰਹੇ ਮਛੇਰਿਆਂ ਨੇ ਡੁੱਬਦੀ ਔਰਤ ਨੂੰ ਬਚਾਉਣ ਲਈ ਦਰਿਆ ’ਚ ਕੁੱਦ ਗਏ ਅਤੇ ਕੁਝ ਹੀ ਦੂਰੀ ’ਤੇ ਜਾ ਕੇ ਉਸ ਔਰਤ ਨੂੰ ਬਾਹਰ ਕੱਢ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਥਾਣੇਦਾਰ ਸੰਜੀਵ ਕੁਮਾਰ ਨੇ ਪੁਲਸ ਪਾਰਟੀ ਨਾਲ ਉਥੇ ਪੁੱਜ ਕੇ ਔਰਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਪਰਿਵਾਰ ਨੇ ਉਥੇ ਪੁੱਜ ਕੇ ਦੱਸਿਆ ਕਿ ਰਾਣੀ ਦਾ ਪਤੀ ਨਾਲ ਤਲਾਕ ਹੋ ਚੁੱਕਾ ਹੈ, ਜਿਸ ਦਾ ਇਕ ਬੱਚਾ ਹੈ ਅਤੇ ਦੂਜਾ ਵਿਆਹ ਦਿੱਲੀ ਕਰਵਾਇਆ ਸੀ। ਉਸ ਤੋਂ ਵੀ ਇਕ ਬੱਚਾ ਪੈਦਾ ਹੋਇਆ। ਰਾਣੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ। ਉਹ ਉਸ ਨੂੰ ਲੱਭ ਰਹੇ ਸਨ ਕਿ ਪੁਲਸ ਦਾ ਫੋਨ ਆ ਗਿਆ। ਪੁਲਸ ਦਾ ਕਹਿਣਾ ਹੈ ਕਿ ਰਾਣੀ ਪੂਰੀ ਤਰ੍ਹਾਂ ਕੁਝ ਦੱਸ ਨਹੀਂ ਸਕੀ ਕਿ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਿਉਂ ਕੀਤੀ।


author

Bharat Thapa

Content Editor

Related News