ਡਾਕਟਰ ਦੇ ਘਰੋਂ ਚੋਰੀ ਕਰਦੀ ਔਰਤ ਕਾਬੂ
Monday, Feb 05, 2018 - 05:47 AM (IST)

ਅੰਮ੍ਰਿਤਸਰ, (ਅਰੁਣ)- ਮਜੀਠਾ ਰੋਡ ਸਥਿਤ ਇਲਾਕੇ ਜਾਮਣ ਵਾਲੀ ਸੜਕ ਨੇੜੇ ਡਾਕਟਰ ਦੇ ਘਰੋਂ ਨਕਦੀ ਚੋਰੀ ਕਰ ਕੇ ਦੌੜ ਰਹੀ ਇਕ ਔਰਤ ਨੂੰ ਪਰਿਵਾਰਕ ਮੈਂਬਰਾਂ ਤੇ ਗਾਰਡ ਨੇ ਕਾਬੂ ਕਰ ਲਿਆ। ਡਾ. ਕਮਲ ਮਹਾਜਨ ਦੀ ਸ਼ਿਕਾਇਤ 'ਤੇ ਉਸ ਦੇ ਘਰੋਂ 20-25 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਦੌੜ ਰਹੀ ਔਰਤ ਨਰਿੰਦਰ ਕੌਰ ਪਤਨੀ ਇਕਬਾਲ ਸਿੰਘ ਵਾਸੀ ਇੰਦਰਾ ਕਾਲੋਨੀ ਝਬਾਲ ਰੋਡ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਪੁੱਛਗਿੱਛ ਕਰ ਰਹੀ ਹੈ। ਉਕਤ ਨੌਕਰਰਾਣੀ ਨੂੰ ਡਾਕਟਰ ਪਰਿਵਾਰ ਕੋਲ ਕੁਝ ਸਮਾਂ ਪਹਿਲਾਂ ਨੌਕਰੀ ਤੋਂ ਕੱਢਿਆ ਗਿਆ ਸੀ ਅਤੇ ਉਸ ਨੇ ਘਰ ਦੀ ਇਕ ਡੁਪਲੀਕੇਟ ਚਾਬੀ ਵੀ ਬਣਵਾ ਰੱਖੀ ਸੀ।