ਫੁੱਟ-ਫੁੱਟ ਕੇ ਸਰਕਾਰ ਨੂੰ ਰੋਣ ਲੱਗੀ ਔਰਤ ਅਤੇ ਟੁੱਟੀਆਂ ਬਾਹਾਂ ਨਾਲ ਧਰਨੇ ’ਚ ਡਟਿਆ ਕਿਸਾਨ (ਵੀਡੀਓ)
Wednesday, Sep 08, 2021 - 10:34 PM (IST)
ਜਲੰਧਰ (ਰਮਨਦੀਪ ਸੋਢੀ)- ਕਰਨਾਲ ’ਚ ਮਹਾਪੰਚਾਇਤ ਤੋਂ ਬਾਅਦ ਕਿਸਾਨਾਂ ਦਾ ਧਰਨਾ ਮਿੰਨੀ ਸਕੱਤਰੇਤ ਦੇ ਬਾਹਰ ਲਗਾਤਾਰ ਜਾਰੀ ਹੈ। ਧਰਨੇ ’ਚ ਕਿਸਾਨ ਆਗੂ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ ਅਤੇ ਗੁਰਨਾਮ ਸਿੰਘ ਚਢੂਨੀ ਸਮੇਤ ਕਿਸਾਨਾਂ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਹੈ। ਇਥੇ ਵੱਡੀ ਗਿਣਤੀ ’ਚ ਕਿਸਾਨ ਜਥੇਬੰਦੀਆਂ ਅਤੇ ਬੀਬੀਆਂ ਵੀ ਮੌਜੂਦ ਹਨ। ਜਦੋਂ ਪੱਤਰਕਾਰ ਵੱਲੋਂ ਧਰਨੇ ’ਚ ਮੌਜੂਦ ਹਰਿਆਣਾ ਸਰਕਾਰ ਦੇ ਕਿਸਾਨਾਂ ਪ੍ਰਤੀ ਵਰਤੇ ਰਵੱਈਏ ’ਤੇ ਇਕ ਬੀਬੀ ਨਾਲ ਗੱਲ ਕੀਤੀ ਗਈ ਤਾਂ ਉਹ ਆਪਣਾ ਸਬਰ ਗੁਆ ਬੈਠੀ ਅਤੇ ਫੁੱਟ-ਫੁੱਟ ਸਰਕਾਰ ਨੂੰ ਰੋਣ ਲੱਗ ਪਈ। ਬੀਬੀ ਦਾ ਕਹਿਣਾ ਸੀ ਕਿ ਅੱਜ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕੋਈ ਫ਼ੈਸਲਾ ਨਾ ਆਉਣਾ ਕਿਸਾਨਾਂ ਲਈ ਬਹੁਤ ਤਖਲੀਫ ਦੀ ਗੱਲ ਹੈ। ਬੀਬੀ ਦਾ ਕਹਿਣਾ ਸੀ ਕਿ ਦਿਲ ਤਾਂ ਕਰਦਾ ਹੈ ਕਿ ਆਰ-ਪਾਰ ਦੀ ਲੜਾਈ ਕਰੀਏ ਪਰ ਸੰਯੁਕਤ ਕਿਸਾਨ ਮੋਰਚਾ ਦੀ ਗੱਲ ਮੰਨਣਾ ਵੀ ਸਾਡਾ ਫਰਜ਼ ਬਣਦਾ ਹੈ ਕਿਉਂਕਿ ਉਹ ਇਸ ਧਰਨੇ ਨੂੰ ਲੀਡ ਕਰ ਰਹੇ ਹਨ।
ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ADC ਤੇ ਸੁਪਰਡੈਂਟ 1.30 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਬੀਬੀ ਦਾ ਕਹਿਣਾ ਸੀ ਕਿ ਕਰਨਾਲ ’ਚ ਪੁਲਸ ਦੇ ਡੰਡਿਆਂ ਨਾਲ ਸ਼ਹੀਦ ਹੋਏ ਕਿਸਾਨ ਨੂੰ ਅਸੀਂ ਰਲ-ਮਿਲ ਕੇ ਇਨਸਾਫ ਦਿਵਾਉਣਾ ਹੈ, ਜਿਸ ਤੋਂ ਬਿਨਾਂ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਜਿਸ ਤਰ੍ਹਾਂ ਦਾ ਰਵੱਈਆ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਵਰਤਿਆ ਜਾ ਰਿਹਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਦੇਸ਼ ’ਚ ਹੁਣ ਲੋਕਤੰਤਰ ਹੀ ਨਹੀਂ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਗੁੰਡਿਆਂ ਦੀ ਸਰਕਾਰ ਹੈ, ਜੋ ਆਪਣੇ ਹੀ ਦੇਸ਼ ਦੇ ਕਿਸਾਨਾਂ ਦਾ ਸਿਰ ਪਾੜਨ ਦਾ ਹੁਕਮ ਦਿੰਦੀ ਹੈ।
ਇਹ ਵੀ ਪੜ੍ਹੋ : MSP ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਵਧਾਈ ਜਾਵੇ : ਬਾਦਲ
ਕਰਨਾਲ ’ਚ 28 ਅਗਸਤ ਨੂੰ ਪੁਲਸ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ’ਚ ਜ਼ਖ਼ਮੀ ਹੋਇਆ ਇਕ ਵਿਅਕਤੀ ਵੀ ਧਰਨੇ ’ਚ ਮੌਜੂਦ ਸੀ, ਜਿਸ ਨੇ 28 ਅਗਸਤ ਦੇ ਖੌਫਨਾਕ ਮੰਜ਼ਰ ਨੂੰ ਲੋਕਾਂ ਅੱਗੇ ਰੱਖਿਆ। ਉਸ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਹੁਕਮ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਤੋਂ 22 ਕਿਲੋਮੀਟਰ ਦੀ ਦੂਰੀ ਤੋਂ ਸਿਰਫ ਝੰਡੇ ਦਿਖਾ ਕੇ ਹੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇੰਟੈਲੀਜੈਂਸ ਬਿਊਰੋ ਦੀ ਸਰਕਾਰ ਨੂੰ ਦਿੱਤੀ ਗ਼ਲਤ ਰਿਪੋਰਟ ਕਾਰਨ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇ ਦਿੱਤੇ ਗਏ, ਜਿਸ ’ਚ ਤਕਰੀਬਨ 100 ਕਿਸਾਨ ਜ਼ਖ਼ਮੀ ਅਤੇ ਇਕ ਦੀ ਮੌਤ ਹੋ ਗਈ।