ਮੁਫਤ ਸਫਰ ਦੇ ਚੱਕਰ ’ਚ ਔਰਤ 2 ਸਾਲ ਦੀ ਬੱਚੀ ਨੂੰ ਬੱਸ ਅੱਡੇ ’ਤੇ ਭੁੱਲੀ

Saturday, Oct 30, 2021 - 02:53 AM (IST)

ਮੁਫਤ ਸਫਰ ਦੇ ਚੱਕਰ ’ਚ ਔਰਤ 2 ਸਾਲ ਦੀ ਬੱਚੀ ਨੂੰ ਬੱਸ ਅੱਡੇ ’ਤੇ ਭੁੱਲੀ

ਲੁਧਿਆਣਾ(ਜ.ਬ.)- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਦਿੱਤੀ ਹੋਈ ਹੈ, ਜਿਸ ਕਾਰਨ ਔਰਤਾਂ ਜ਼ਿਆਦਾਤਰ ਰੋਡਵੇਜ਼ ਦੀਆਂ ਬੱਸਾਂ ’ਚ ਸਫਰ ਕਰਦੀਆਂ ਹਨ।
ਲੁਧਿਆਣਾ ਬੱਸ ਅੱਡੇ ’ਤੇ ਅਜਿਹਾ ਹੀ ਇਕ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਇਕ ਔਰਤ ਅੰਮ੍ਰਿਤਸਰ ਲਈ ਰੋਡਵੇਜ਼ ਦੀ ਬੱਸ ਵਿਚ ਮੁਫਤ ਸਫਰ ਕਰਨ ਦੇ ਚੱਕਰ ’ਚ ਆਪਣੀ 2 ਸਾਲ ਦੀ ਬੱਚੀ ਨੂੰ ਬੱਸ ਅੱਡੇ ’ਤੇ ਹੀ ਭੁੱਲ ਗਈ, ਜਿਸ ਨੂੰ ਆਪਣੀ ਬੱਚੀ ਦਾ ਬਿਲਕੁਲ ਖਿਆਲ ਨਹੀਂ ਰਿਹਾ।

ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਦੀ ਵਧ ਸਕਦੀ ਹੈ ਨਾਰਾਜ਼ਗੀ

ਬੱਸ ਅੱਡੇ ’ਤੇ ਬੱਚੀ ਦੇ ਰੋਣ ਦੀ ਆਵਾਜ਼ ਆਲੇ-ਦੁਆਲੇ ਬੈਠੇ ਯਾਤਰੀਆਂ ਨੇ ਸੁਣੀ ਅਤੇ ਦੇਖਿਆ ਕਿ ਬੱਚੀ ਨਾਲ ਕੋਈ ਨਹੀਂ ਹੈ ਤਾਂ ਬੱਸ ਅੱਡੇ ’ਤੇ ਪ੍ਰਾਈਵੇਟ ਬੱਸ ਅੱਡੇ ਦੇ ਅੱਡਾ ਇੰਚਾਰਜ ਨੇ ਬੱਚੀ ਨੂੰ ਸਹੀ ਸਲਾਮਤ ਆਪਣੇ ਕੋਲ ਰੱਖਿਆ ਅਤੇ ਇਸ ਦੀ ਸੂਚਨਾ ਸਟੇਸ਼ਨ ਸੁਪਰਵਾਈਜ਼ਰ ਨੂੰ ਦਿੱਤੀ। ਜਿਸ ’ਤੇ ਪਤਾ ਕਰਨ ’ਤੇ ਬੱਸ ਦੇ ਕੰਡਕਟਰ ਨੂੰ ਫੋਨ ਲਗਾ ਕੇ ਸੂਚਿਤ ਕੀਤਾ ਤਾਂ ਬੱਸ 10 ਕਿਲੋਮੀਟਰ ਦੂਰ ਪੁੱਜ ਗਈ ਸੀ।

ਇਹ ਵੀ ਪੜ੍ਹੋ- ਦਿੱਲੀ ਅੰਦੋਲਨ ’ਚ ਸ਼ਾਮਲ 2 ਕਿਸਾਨਾਂ ਦੀ ਮੌਤ

ਜਦੋਂ ਕੰਡਕਟਰ ਨੇ ਬੱਸ ਵਿਚ ਬੈਠੀਆਂ ਔਰਤਾਂ ਤੋਂ ਇਸ ਸਬੰਧੀ ਪੁੱਛਿਆ ਤਾਂ ਇਕ ਔਰਤ ਜ਼ੋਰ ਨਾਲ ਚੀਕਦੀ ਹੋਈ ਕਹਿਣ ਲੱਗੀ ਕਿ ਉਹ ਮੇਰੀ ਬੱਚੀ ਹੈ, ਜਿਸ ’ਤੇ ਬੱਸ ਰੋਕੀ ਅਤੇ ਉਕਤ ਔਰਤ ਸਿੱਧਾ ਬੱਸ ਅੱਡੇ ’ਤੇ ਪੁੱਜੀ ਅਤੇ ਆਪਣੀ ਬੱਚੀ ਨੂੰ ਦੇਖ ਕੇ ਉਸ ਨੂੰ ਗਲੇ ਲਗਾਇਆ। ਇਸ ਦੌਰਾਨ ਉਹ ਆਪਣੀ ਸੁਧਬੁੱਧ ਵੀ ਗੁਆ ਬੈਠੀ, ਜਿਸ ’ਤੇ ਲੋਕਾਂ ਨੇ ਉਸ ਨੂੰ ਪਾਣੀ ਪਿਲਾ ਕੇ ਸੁਰਤ ’ਚ ਲਿਅਾਂਦਾ। ਔਰਤ ਥੋੜ੍ਹੀ ਦੇਰ ਬਾਅਦ ਆਪਣੀ 2 ਸਾਲ ਦੀ ਬੱਚੀ ਨੂੰ ਲੈ ਕੇ ਆਪਣੇ ਘਰ ਚਲੀ ਗਈ।


author

Bharat Thapa

Content Editor

Related News