ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਰਿਵਾਰ ਦੇ ਦੇਖ ਉੱਡੇ ਹੋਸ਼

02/28/2023 7:17:20 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਸ਼ਹਿਰ 'ਚ ਇਕ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਸਬੰਧੀ ਮ੍ਰਿਤਕਾ ਕਮਲਜੀਤ ਕੌਰ (52) ਦੇ ਪਤੀ ਨਿਰਭੈ ਸਿੰਘ ਵਾਸੀ ਰਾਮਪੁਰਾ ਰੋਡ ਭਵਾਨੀਗੜ੍ਹ ਨੇ ਦੱਸਿਆ ਕਿ ਉਹ ਸੰਗਰੂਰ ਰੋਡ ’ਤੇ ਆਟੋ ਸਪੇਅਰ ਪਾਰਟਸ ਦੀ ਦੁਕਾਨ ਕਰਦਾ ਹੈ। ਦੁਕਾਨ ਦਾ ਸਾਮਾਨ ਵਗੈਰਾ ਲੈਣ ਲਈ ਉਹ ਮੰਗਲਵਾਰ ਨੂੰ ਚੀਕਾ ਮੰਡੀ ਗਿਆ ਹੋਇਆ ਸੀ ਤੇ ਉਸਦਾ ਲੜਕਾ ਮਨਪ੍ਰੀਤ ਸਿੰਘ ਦੁਕਾਨ 'ਤੇ ਬੈਠਾ ਸੀ।

ਇਹ ਵੀ ਪੜ੍ਹੋ : ਸੈਲਾ ਖੁਰਦ ਪੇਪਰ ਮਿੱਲ ਮਾਮਲਾ : ਮਿੱਲ ਪ੍ਰਬੰਧਕਾਂ ਤੇ ਲੋਕਾਂ ਦੀ ਹੋਈ ਮੀਟਿੰਗ, 2 ਮਾਰਚ ਨੂੰ ਪਾਣੀ ਦੇ ਸੈਂਪਲ ਲੈਣ ਦਾ ਫ਼ੈਸਲਾ

ਇਸ ਦੌਰਾਨ ਦੁਪਹਿਰ ਦੇ ਸਮੇਂ ਜਦੋਂ ਖਾਣਾ ਖਾਣ ਲਈ ਮਨਪ੍ਰੀਤ ਘਰ ਗਿਆ ਤਾਂ ਉਸ ਨੇ ਕਮਰੇ ਦੀ ਬਾਰੀ ਨਾਲ ਲਟਕ ਰਹੀ ਆਪਣੀ ਮਾਂ ਦੀ ਲਾਸ਼ ਦੇਖੀ। ਨਿਰਭੈ ਸਿੰਘ ਨੇ ਦੱਸਿਆ ਮਨਪ੍ਰੀਤ ਦੇ ਰੌਲਾ ਪਾਉਣ 'ਤੇ ਗੁਆਂਢ 'ਚੋਂ ਇਕੱਤਰ ਹੋਏ ਲੋਕਾਂ ਦੀ ਮਦਦ ਨਾਲ ਕਮਲਜੀਤ ਕੌਰ ਨੂੰ ਚੁੱਕ ਕੇ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ : ਧੋਖਾਧੜੀ ਮਾਮਲੇ 'ਚ ਲੋੜੀਂਦੇ ਸਾਬਕਾ ਕੌਂਸਲਰ ਦੇ ਪੁੱਤ ਨੇ ਕੀਤਾ ਸਰੇਂਡਰ

ਨਿਰਭੈ ਸਿੰਘ ਦੇ ਦੱਸਣ ਅਨੁਸਾਰ ਉਸ ਦੀ ਪਤਨੀ ਪਿਛਲੇ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਸੀ ਤੇ ਇਸ ਸਬੰਧੀ ਉਸ ਦੀ ਦਵਾਈ ਵੀ ਚੱਲ ਰਹੀ ਸੀ ਤੇ ਅੱਜ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਉਸਦੀ ਪਤਨੀ ਨੇ ਇਹ ਕਦਮ ਚੁੱਕਿਆ। ਓਧਰ, ਸੁਖਦੇਵ ਸਿੰਘ ਏ.ਐਸ.ਆਈ. ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਮ੍ਰਿਤਕ ਕਮਲਜੀਤ ਕੌਰ ਦੇ ਪਤੀ ਨਿਰਭੈ ਸਿੰਘ ਦੇ ਬਿਆਨਾਂ ’ਤੇ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕੀਤਾ ਜਾਵੇਗਾ।


Mandeep Singh

Content Editor

Related News