ਨਨਾਣ ਦੀ ਮੰਗਣੀ ''ਚ ਜਾਣ ਲਈ ਪਤੀ ਤੋਂ ਮੰਗੇ ਪੈਸੇ, ਨਾ ਮਿਲਣ ਮਗਰੋਂ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
Friday, May 19, 2023 - 01:39 PM (IST)
ਗੜ੍ਹਸ਼ੰਕਰ (ਸੰਜੀਵ ਕੁਮਾਰ)- ਗੜ੍ਹਸ਼ੰਕਰ ਦੇ ਪਿੰਡ ਬਡੇਸਰੋਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਬਡੇਸਰੋਂ ਦੇ ਸਰਕਾਰੀ ਸਕੂਲ ਨੇੜੇ ਇਕ ਔਰਤ ਦੀ ਦਰੱਖ਼ਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਗੋਲੀਆਂ ਜਦੋਂ ਸਵੇਰੇ ਖੇਤਾਂ ਨੂੰ ਗੇੜਾ ਮਾਰਨ ਆਇਆ ਤਾਂ ਉਸ ਨੇ ਇਕ ਤੂਤ ਦੇ ਦਰੱਖ਼ਤ ਨਾਲ ਲਟਕਦੀ ਹੋਈ ਲਾਸ਼ ਵੇਖੀ। ਇਸ ਤੋਂ ਬਾਅਦ ਉਸ ਨੇ ਤੁਰੰਤ ਪੰਚਾਇਤ ਅਤੇ ਪੁਲਸ ਨੂੰ ਸੁਚਿਤ ਕੀਤਾ।
ਮ੍ਰਿਤਕ ਦੀ ਪਛਾਣ ਅਨੀਤਾ ਰਾਣੀ ਪਤਨੀ ਰਾਜੂ ਵਾਸੀ ਯੂਪੀ ਵਜੋਂ ਹੋਈ ਹੈ, ਜਿਹੜੇ ਕਿ ਪਿੰਡ ਬਡੇਸਰੋਂ ਵਿੱਖੇ ਇਕ ਭੱਠੇ 'ਤੇ ਕੰਮ ਕਰਦੇ ਸਨ। ਸੂਚਨਾ ਮਿਲਦੇ ਹੀ ਥਾਣਾ ਗੜ੍ਹਸ਼ੰਕਰ ਪੁਲਸ ਦੇ ਐੱਸ. ਐੱਚ. ਓ. ਜਸਵੰਤ ਸਿੰਘ ਆਪਣੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ। ਥਾਣਾ ਗੜ੍ਹਸ਼ੰਕਰ ਪੁਲਸ ਨੇ ਕੁਝ ਸਮੇਂ ਦੇ ਅੰਦਰ ਹੀ ਇਸ ਫਾਹਾ ਵਾਲੀ ਗੁੱਥੀ ਨੂੰ ਸੁਲਝਾ ਲਿਆ।
ਇਹ ਵੀ ਪੜ੍ਹੋ - ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ
ਇਸ ਸਬੰਧ ਵਿੱਚ ਥਾਣਾ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਨੀਤਾ ਰਾਣੀ ਦੀ ਨਨਾਣ ਦੀ ਯੂ. ਪੀ. ਵਿਚ ਮਗਣੀ ਸੀ, ਜਿਸਦੇ ਲਈ ਉਸ ਨੇ ਆਪਣੇ ਪਤੀ ਤੋਂ ਪੈਸਿਆਂ ਦੀ ਮੰਗ ਕੀਤੀ ਪਰ ਪਤੀ ਤੋਂ ਮਨ੍ਹਾ ਕਰਨ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਦੇ ਕੋਲ ਪੈਸੇ ਲਈ ਗਈ ਪਰ ਪੈਸੇ ਦਾ ਪ੍ਰਬੰਧ ਨਾ ਹੋਣ ਕਾਰਨ ਅਨੀਤਾ ਰਾਣੀ ਨੇ ਫਾਹਾ ਲਾ ਕੇ ਜੀਵਨਲੀਲਾ ਸਮਾਪਤ ਕਰ ਲਈ। ਐੱਸ. ਐੱਚ. ਓ. ਜਸਵੰਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਰਖਵਾ ਦਿੱਤਾ ਗਿਆ ਅਤੇ ਪੋਸਟਮਾਰਟਮ ਕਰਨ ਉਪਰੰਤ ਅਗਰੇਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਪੜ੍ਹਾਈ ਦੇ ਨਾਲ-ਨਾਲ ਕਰੋ ਕਮਾਈ, 12 ਹਜ਼ਾਰ ਰੁਪਏ ਤੱਕ ਮਿਲੇਗਾ ਪ੍ਰਤੀ ਮਹੀਨਾ ਵਜ਼ੀਫਾ, ਜਾਣੋ ਕਿਵੇਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani