ਲੜ ਰਹੀਆਂ ਦੋ ਧਿਰਾਂ ਨੂੰ ਛੁਡਾਉਣ ਵਾਲੇ ਨੂੰ ਕੀਤਾ ਜ਼ਖਮੀ
Thursday, Nov 30, 2017 - 06:18 AM (IST)
ਕਪੂਰਥਲਾ, (ਮਲਹੋਤਰਾ)- ਆਪਸ 'ਚ ਲੜ ਰਹੀਆਂ ਦੋ ਧਿਰਾਂ ਨੂੰ ਛੁਡਾਉਣ ਗਏ ਇਕ ਵਿਅਕਤੀ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜ਼ਖ਼ਮੀ ਨੂੰ ਸਥਾਨਕ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਅਮਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਜਾਦਪੁਰ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ ਜਦੋਂ ਅਮਰਜੀਤ ਇਕ ਨਾਈ ਦੀ ਦੁਕਾਨ 'ਤੇ ਵਾਲ ਕਟਵਾਉਣ ਲਈ ਗਿਆ ਤਾਂ ਉਥੇ ਦੋ ਧਿਰਾਂ ਆਪਸ 'ਚ ਝਗੜਾ ਕਰ ਰਹੀਆਂ ਸੀ ਜਿਸ 'ਤੇ ਅਮਰਜੀਤ ਨੇ ਉਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਧਿਰ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
