ਪਤਨੀ ਨੇ ਹੋਟਲ 'ਚ ਛਾਪਾ ਮਾਰ ਪਤੀ ਨੂੰ ਪ੍ਰੇਮਿਕਾ ਨਾਲ ਫੜਿਆ ਰੰਗੇ ਹੱਥੀਂ

Sunday, Jun 16, 2019 - 10:14 PM (IST)

ਪਤਨੀ ਨੇ ਹੋਟਲ 'ਚ ਛਾਪਾ ਮਾਰ ਪਤੀ ਨੂੰ ਪ੍ਰੇਮਿਕਾ ਨਾਲ ਫੜਿਆ ਰੰਗੇ ਹੱਥੀਂ

ਫਿਰੋਜ਼ਪੁਰ (ਮਲਹੋਤਰਾ, ਕੁਮਾਰ)— ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਪਤਨੀ ਨੇ ਹੋਟਲ ਵਿਚ ਛਾਪਾ ਮਾਰ ਕੇ ਆਪਣੇ ਪਤੀ ਨੂੰ ਪ੍ਰੇਮਿਕਾ ਦੇ ਨਾਲ ਫੜਿਆ। ਮਾਮਲਾ ਮਾਲ ਰੋਡ 'ਤੇ ਸਥਿਤ ਹੋਟਲ ਅਲੀਜ਼ਾ ਦਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਅਨੂ ਮਿੱਤਲ ਪਤਨੀ ਵਿਪੁਲ ਮਿੱਤਲ ਨੇ ਦੋਸ਼ ਲਾਏ ਹਨ ਕਿ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਉਸ ਦੇ ਪਤੀ ਦੇ ਛਾਉਣੀ ਵਾਸੀ ਲੜਕੀ ਮੁਸਕਾਨ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਲੜਕੀ ਦੀ ਸ਼ਹਿ 'ਤੇ ਉਹ ਅਕਸਰ ਉਸ ਦੇ ਨਾਲ ਕੁੱਟ-ਮਾਰ ਕਰਨ ਲੱਗਾ।

ਬੀਤੇ ਦਿਨੀਂ ਵੀਰਵਾਰ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਆਪਣੀ ਪ੍ਰੇਮਿਕਾ ਨੂੰ ਨਾਲ ਲੈ ਕੇ ਸਿਟੀ ਦੇ ਅਲੀਜ਼ਾ ਹੋਟਲ 'ਚ ਗਿਆ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਹ ਆਪਣੇ ਸਹੁਰੇ ਅਮਰਨਾਥ ਨੂੰ ਨਾਲ ਲੈ ਕੇ ਹੋਟਲ ਗਈ ਤਾਂ ਵਿਪੁਲ ਅਤੇ ਮੁਸਕਾਨ ਉਥੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੂੰ ਦੇਖਦੇ ਹੀ ਦੋਵਾਂ ਨੇ ਉਸ ਨੂੰ ਧੱਕਾ ਮਾਰ ਕੇ ਡੇਗ ਦਿੱਤਾ ਅਤੇ ਉਸ ਦੀ ਕੁੱਟ-ਮਾਰ ਕੀਤੀ। ਉਸ ਦੇ ਸਹੁਰੇ ਨੇ ਵੀ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀ ਧੱਕਾ ਮਾਰ ਕੇ ਡੇਗ ਦਿੱਤਾ ਅਤੇ ਫਰਾਰ ਹੋ ਗਏ।

ਉਸ ਨੇ ਦੋਸ਼ ਲਾਏ ਕਿ ਕੁੱਟ-ਮਾਰ ਦੌਰਾਨ ਉਨ੍ਹਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਏ. ਐੱਸ. ਆਈ. ਸ਼ਰਮਾ ਸਿੰਘ ਨੇ ਕਿਹਾ ਕਿ ਹਸਪਤਾਲ 'ਚ ਦਾਖਲ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਪੁਲ ਮਿੱਤਲ ਅਤੇ ਮੁਸਕਾਨ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।


author

Baljit Singh

Content Editor

Related News