ਬੇਕਾਬੂ ਰੇਹੜਾ ਘੋੜਾ ਬਿਜਲੀ ਦੇ ਖੰਭੇ ਨਾਲ ਟਕਰਾਇਆ, ਚਾਲਕ ਜ਼ਖਮੀ
Sunday, Mar 25, 2018 - 01:12 AM (IST)

ਬਟਾਲਾ, (ਸੈਂਡੀ)– ਅੱਜ ਬਟਾਲਾ-ਅੰਮ੍ਰਿਤਸਰ ਰੋਡ 'ਤੇ ਇਕ ਬੇਕਾਬੂ ਰੇਹੜਾ ਘੋੜਾ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਚਾਲਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਸ਼ਰੀਫ ਪੁੱਤਰ ਲੱਖਾ ਵਾਸੀ ਘੋਗਾ ਜੋ ਕਿ ਰੇਹੜਾ ਘੋੜਾ ਚਲਾਉਂਦਾ ਹੈ ਅਤੇ ਅੱਜ ਆਪਣੇ ਰੇਹੜੇ 'ਤੇ ਸਵਾਰ ਹੋ ਕੇ ਕਿਸੇ ਕੰਮ ਜਾ ਰਿਹਾ ਸੀ ਕਿ ਬਟਾਲਾ-ਅੰਮ੍ਰਿਤਸਰ ਰੋਡ 'ਤੇ ਅਚਾਨਕ ਇਸ ਦਾ ਘੋੜਾ ਬੇਕਾਬੂ ਹੋ ਕੇ ਇਕ ਬਿਜਲੀ ਦੇ ਖੰਭੇ ਨਾਲ ਟਕਰਾਅ ਗਿਆ, ਜਿਸ ਨਾਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਨੂੰ ਤੁਰੰਤ ਇਲਾਜ ਲਈ 108 ਐਂਬੂਲੈਂਸ ਦੇ ਕਰਮਚਾਰੀਆਂ ਸਿਵਲ ਹਸਪਤਾਲ ਦਾਖਲ ਕਰਵਾਇਆ।