ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਲਈ ਖੜ੍ਹੀ ਹੋਈ ਮੁਸੀਬਤ, ਰੱਖੜੀ ਤੋਂ ਇਕ ਦਿਨ ਪਹਿਲਾਂ ਮਚੀ ਹਾਹਾਕਾਰ

Sunday, Aug 18, 2024 - 10:38 AM (IST)

ਲੁਧਿਆਣਾ (ਮਨਦੀਪ ਸਿੰਘ, ਖੁਰਾਣਾ) : ਜ਼ਿਲ੍ਹਾ ਲੁਧਿਆਣਾ ਦੇ 400 ਤੋਂ ਵੱਧ ਪੈਟਰੋਲ ਪੰਪ ਐਤਵਾਰ ਦੀ ਹੜਤਾਲ ਕਾਰਨ ਅੱਜ ਬੰਦ ਹਨ। ਇਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਯੂਨੀਅਨ ਵੱਲੋਂ ਜ਼ਿਲ੍ਹੇ ਦੇ ਪੰਪ ਐਤਵਾਰ ਦੇ ਦਿਨ ਬੰਦ ਕੀਤੇ ਗਏ ਹਨ। ਇਸ ਤੋਂ ਬਾਅਦ ਸਾਰੇ ਪੰਜਾਬ ਦੇ ਪੈਟਰੋਲ ਪੰਪ ਐਤਵਾਰ ਨੂੰ ਬੰਦ ਰਹਿਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਕੁੱਝ ਮੰਗਾਂ ਹਨ, ਜੋ ਕੇਂਦਰ ਸਰਕਾਰ ਨੇ ਪੂਰੀਆਂ ਨਹੀ ਕੀਤੀਆਂ।

ਇਹ ਵੀ ਪੜ੍ਹੋ : ਪਹਿਲੀ ਵਾਰ ਖ਼ਰੀਦੀ ਲਾਟਰੀ ਨੇ ਬਣਾ 'ਤਾ ਲੱਖਪਤੀ, ਦੁਕਾਨਦਾਰ ਦੀ ਖ਼ੁਸ਼ੀ ਦਾ ਨਹੀਂ ਕੋਈ ਟਿਕਾਣਾ

ਕਈ ਵਾਰ  ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋਈਆ ਪਰ ਕੋਈ ਹੱਲ ਨਹੀ ਹੋਇਆ। ਇਸ 'ਚੋਂ ਮੁੱਖ ਮੰਗ ਕਮਿਸ਼ਨ ਨਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਕਾਫੀ ਅਦਾਰੇ ਐਤਵਾਰ ਨੂੰ ਬੰਦ ਹੁੰਦੇ ਹਨ, ਇਸ ਕਰਕੇ ਪੰਪਾਂ ਦੀ ਐਤਵਾਰ ਨੂੰ ਛੁੱਟੀ ਹੋਣੀ ਚਾਹੀਦੀ ਹੈ ਅਤੇ ਇਸ ਦਿਨ ਸਿਰਫ ਜ਼ਰੂਰੀ ਵ੍ਹੀਕਲ ਜਿਸ 'ਚ ਐਬੂਲੈਂਸ, ਫਾਇਰ ਬ੍ਰਿਗੇਡ ਆਦਿ ਨੂੰ ਤੇਲ ਸਪਲਾਈ ਦਿੱਤੀ ਜਾਵੇਗੀ। ਪੰਪ ਮਾਲਕਾਂ ਨੇ ਦੱਸਿਆ ਇਹ ਹੜਤਾਲ ਹਰ ਐਤਵਾਰ ਹੋਵੇਗੀ, ਜਦੋਂ ਤੱਕ ਮੰਗਾਂ ਨਹੀ ਮੰਨੀਆਂ ਜਾਂਦੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਟਲਿਆ ਵੱਡਾ ਹਾਦਸਾ, 45 ਮਿੰਟ ਬੰਦ ਰਿਹਾ Main ਰੇਲਵੇ ਟਰੈਕ

ਰੱਖੜੀ ਤੋਂ ਠੀਕ ਇਕ ਦਿਨ ਪਹਿਲਾਂ ਪੈਟਰੋਲ ਪੰਪ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਪੰਪਾਂ 'ਤੇ ਪੁੱਜਣ ਵਾਲੇ ਵਾਹਨ ਚਾਲਕਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਬੰਦ ਹੋਣ ਸਬੰਧੀ ਜਾਣਕਾਰੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਸਮਾਂ ਰਹਿੰਦੇ ਵਾਹਨਾਂ 'ਚ ਤੇਲ ਨਹੀਂ ਭਰਵਾਇਆ। ਪੈਟਰੋਲ ਪੰਪ ਦੇ ਸੰਚਾਲਕਾਂ ਵਲੋਂ ਪੈਟਰੋਲ ਪੰਪਾਂ ਦੀ ਬਾਊਂਡਰੀ ਲਾਈਨ 'ਤੇ ਬੈਰੀਕੇਡ ਲਾ ਕੇ ਪਹਿਲਾਂ ਤੋਂ ਹੀ ਵਾਹਨ ਚਾਲਕਾਂ ਦੀ ਐਂਟਰੀ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


Babita

Content Editor

Related News