ਮਹਿੰਗਾਈ ਦਾ ਅਸਰ ਤਿਰੰਗੇ ''ਤੇ ਵੀ ਦਿੱਸ ਰਿਹਾ, 30 ਫ਼ੀਸਦੀ ਵਧੀ ਕੀਮਤ

Wednesday, Aug 09, 2023 - 04:15 PM (IST)

ਮਹਿੰਗਾਈ ਦਾ ਅਸਰ ਤਿਰੰਗੇ ''ਤੇ ਵੀ ਦਿੱਸ ਰਿਹਾ, 30 ਫ਼ੀਸਦੀ ਵਧੀ ਕੀਮਤ

ਜਲੰਧਰ- ਆਜ਼ਾਦੀ ਦਿਹਾੜੇ ਨੂੰ ਲੈ ਕੇ ਤਿਰੰਗਾ ਝੰਡਾ ਮਹਿੰਗਾ ਹੋ ਗਿਆ ਹੈ। ਰੂੰ, ਕਢਾਈ, ਬੁਨਾਈ ਦਾ ਅਸਰ ਦੇਸ਼ ਦੇ ਕੌਮੀ ਝੰਡੇ 'ਤੇ ਵੀ ਪਿਆ ਹੈ। ਆਜ਼ਾਦੀ ਦਿਹਾੜੇ ਨੂੰ ਇਕ ਹਫ਼ਤੇ ਦਾ ਸਮਾਂ ਹੀ ਰਹਿ ਗਿਆ ਹੈ ਅਤੇ ਆਜ਼ਾਦੀ ਦਿਹਾੜੇ ਮੌਕੇ ਲੋਕ ਤਿਰੰਗੇ ਦੀ ਖ਼ਰੀਦਦਾਰੀ ਕਰਨੀ ਲੋਕ ਸ਼ੁਰੂ ਕਰ ਦਿੰਦੇ ਹਨ। 

ਜਾਣਕਾਰੀ ਮੁਤਾਬਕ ਪੰਜਾਬ ਖਾਦੀ ਮੰਡਲ ਨੇ ਵੱਖ-ਵੱਖ ਸਾਈਜ਼ ਦੇ 100 ਤਿਰੰਗੇ ਮੰਗਵਾਏ ਸਨ। ਇਨ੍ਹਾਂ ਵਿਚੋਂ ਸਿਰਫ਼ 25 ਤਿਰੰਗੇ ਹੀ ਬਾਕੀ ਬਚੇ ਹਨ। ਕੰਪਨੀ ਬਾਗ ਸਥਿਤ ਪੰਜਾਬ ਖਾਦੀ ਮੰਡਲ ਵਿਚ ਵੀ ਵੱਖ-ਵੱਖ ਸਾਈਜ਼ ਦੇ ਤਿਰੰਗੇ ਮੌਜੂਦ ਹਨ। ਵਿਦਿਅਕ ਅਦਾਰੇ, ਸਮਾਜਿਕ ਸੰਗਠਨ, ਐੱਨ. ਜੀ. ਓ. ਆਜ਼ਾਦੀ ਦਿਹਾੜੇ 'ਤੇ ਤਿਰੰਗਾ ਲਹਿਰਾਉਣ ਲਈ ਖ਼ਰੀਦਦਾਰੀ ਕਰਦੇ ਹਨ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਪੁਲਸ ਤੇ ਬੰਬੀਹਾ ਗੈਂਗ ਦੇ ਸ਼ੂਟਰਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ

ਇਕ ਤੋਂ 15 ਅਗਸਤ ਤੱਕ 20 ਫ਼ੀਸਦੀ ਦੀ ਛੋਟ 
ਪੰਜਾਬ ਖਾਦੀ ਮੰਡਲ ਨੇ ਤਿਰੰਗੇ ਨੂੰ ਛੱਡ ਕੇ ਖਾਦੀ ਕੱਪੜਾ, ਸਿਲਕ ਖਾਦੀ 'ਤੇ 20 ਫ਼ੀਸਦੀ ਦੀ ਛੋਟ ਦਿੱਤੀ ਹੈ। ਇਹ ਛੋਟ ਇਕ ਤੋਂ 15 ਅਗਸਤ ਤੱਕ ਰਹੇਗੀ। ਜ਼ਿਲ੍ਹੇ ਵਿਚ ਸ਼ਹਿਰਵਾਸੀ ਇਨ੍ਹਾਂ ਚੀਜ਼ਾਂ ਦੀ ਖ਼ਰੀਦਦਾਰੀ ਕਰ ਰਹੇ ਹਨ। 

ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News