ਜੰਕ ਫੂਡ ਦਾ ਰੁਝਾਨ ਚਿੰਤਾ ਦਾ ਵਿਸ਼ਾ, ਸਿਰਫ਼ ਪੌਸ਼ਟਿਕ ਭੋਜਨ ਹੀ ਹੁੰਦੈ ਸਿਹਤ ਲਈ ਲਾਹੇਵੰਦ

Thursday, Jan 05, 2023 - 06:44 PM (IST)

ਜੰਕ ਫੂਡ ਦਾ ਰੁਝਾਨ ਚਿੰਤਾ ਦਾ ਵਿਸ਼ਾ, ਸਿਰਫ਼ ਪੌਸ਼ਟਿਕ ਭੋਜਨ ਹੀ ਹੁੰਦੈ ਸਿਹਤ ਲਈ ਲਾਹੇਵੰਦ

ਸੁਲਤਾਨਪੁਰ ਲੋਧੀ (ਧੀਰ)-ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਮਾਣਦੇ ਹਾਂ। ਇਸ ਲਈ ਸਿਹਤ ਲਈ ਸਿਰਫ਼ ਪੌਸ਼ਟਿਕ ਭੋਜਨ ਹੀ ਲਾਹੇਵੰਦ ਹੁੰਦਾ ਹੈ, ਜੋ ਇਨਸਾਨ ਵਧੀਆ ਪੌਸ਼ਟਿਕ ਭੋਜਨ ਖਾਂਦਾ ਹੈ, ਬੀਮਾਰੀਆਂ ਵੀ ਉਸ ਨੂੰ ਬਹੁਤ ਘੱਟ ਲੱਗਦੀਆਂ ਹਨ। ਅਕਸਰ ਅਸੀਂ ਬਜ਼ੁਰਗਾਂ ਨੂੰ ਵੇਖਦੇ ਹੀ ਹਾਂ ਕਿ ਉਹ 90-90 ਸਾਲ ਤੋਂ ਵੱਧ ਜ਼ਿੰਦਗੀ ਬਸਰ ਕਰਕੇ ਇਸ ਸੰਸਾਰ ਤੋਂ ਰੁਖ਼ਸਤ ਹੁੰਦੇ ਹਨ। ਕਈ ਪਿੰਡਾਂ ’ਚ ਅਜਿਹੇ ਬਜ਼ੁਰਗ ਵੀ ਹੁੰਦੇ ਹਨ, ਜੋ 100 ਸਾਲ ਤੋਂ ਵੱਧ ਦੇ ਹਨ। ਉਨ੍ਹਾਂ ਦੀ ਲੰਬੀ ਸਿਹਤ ਦਾ ਰਾਜ ਸ਼ੁੱਧ ਪੌਸ਼ਟਿਕ ਭੋਜਨ ਖਾਣਾ ਹੈ। ਸ਼ੁੱਧ ਪੌਸ਼ਟਿਕ ਭੋਜਨ ਹੁੰਦਾ ਹੈ, ਉਹ ਘਰ ਦੀ ਰਸੋਈ ’ਚ ਤਿਆਰ ਕੀਤਾ ਜਾਂਦਾ ਹੈ। ਬਹੁਤ ਹੀ ਸਫ਼ਾਈ ਨਾਲ ਬਣਾਇਆ ਜਾਂਦਾ ਹੈ। ਆਸਾਨੀ ਨਾਲ ਹਜ਼ਮ ਵੀ ਹੋ ਜਾਂਦਾ ਹੈ। ਚੰਗੇ ਤੇਲਾਂ ਭਾਵ ਸਰੋਂ ਦੇ ਤੇਲ ਦੀ ਵਰਤੋ ਕੀਤੀ ਜਾਂਦੀ ਹੈ । ਕਹਿਣ ਦਾ ਭਾਵ ਹੈ ਕਿ ਪੌਸ਼ਟਿਕ ਭੋਜਨ ਖਾਣ ਨਾਲ ਇਨਸਾਨ ਤੰਦਰੁਸਤ ਰਹਿੰਦਾ ਹੈ ਅਤੇ ਮੋਟਾਪਾ ਵੀ ਨਹੀਂ ਆਉਂਦਾ।

ਅੱਜਕਲ੍ਹ ਪੱਛਮੀ ਸੱਭਿਅਤਾ ਦਾ ਬਹੁਤ ਬੋਲਬਾਲਾ
ਅੱਜਕਲ੍ਹ ਪੱਛਮੀ ਸੱਭਿਅਤਾ ਦਾ ਬਹੁਤ ਬੋਲਬਾਲਾ ਹੈ। ਅੱਜਕਲ੍ਹ ਅਸੀਂ ਦੇਖਦੇ ਹੀ ਹਾਂ ਕਿ ਜੰਕ ਫੂਡ ਖਾਣ ਦਾ ਰੁਝਾਨ ਦਿਨੋਂ ਦਿਨ ਵਧ ਗਿਆ ਹੈ। ਬੱਚੇ ਅਕਸਰ ਘਰ ਦੇ ਖਾਣੇ ਨੂੰ ਬਹੁਤ ਘੱਟ ਤਰਜੀਹ ਦੇਣ ਲੱਗ ਪਏ ਹਨ। ਉਨ੍ਹਾਂ ਨੂੰ ਬਾਹਰ ਦੇ ਖਾਣੇ ਦੀ ਬਹੁਤ ਜ਼ਿਆਦਾ ਆਦਤ ਪੈ ਚੁੱਕੀ ਹੈ, ਜਿਸ ਕਰਕੇ ਉਹ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਮੋਟਾਪੇ ਦੀ ਜਕੜ ’ਚ ਆ ਚੁੱਕੇ ਹਨ। ਛੋਟੇ ਬੱਚਿਆਂ ਦਾ ਸਰੀਰ ਭਾਰੀ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ : ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ

ਘਟੀਆ ਤੇ ਸਸਤੇ ਤੇਲਾਂ ਦੀ ਕੀਤੀ ਜਾ ਰਹੀ ਵਰਤੋਂ
ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਦਾ ਇਨਸਾਨ ਕੰਮਾਂ ਕਾਰਾਂ ’ਚ ਬਹੁਤ ਜ਼ਿਆਦਾ ਰੁਝ ਚੁੱਕਿਆ ਹੈ। ਸਾਰੇ ਇਨਸਾਨ ਅੱਜ ਕੱਲ ਨੌਕਰੀ ਪੇਸ਼ੇ ਵਾਲੇ ਹਨ। ਜਦੋਂ ਮਾਂ-ਬਾਪ ਹੀ ਜੰਕ ਫੂਡ ਖਾਣ ਲੱਗ ਗਏ ਹਨ ਤਾਂ ਬੱਚੇ ਫਿਰ ਵਿਚ ਪਿੱਛੇ ਕਿਉਂ ਹਟਣ ਤੇ, ਹਰ ਸ਼ਹਿਰ ’ਚ ਸਾਮ ਨੂੰ ਕਿਸੇ ਖੁੱਲ੍ਹੀ ਜਗ੍ਹਾ ’ਤੇ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਦੀਆਂ ਰੇਹਡ਼ੀਆਂ ਲੱਗਦੀਆਂ ਹਨ। ਇਹ ਰੇਹੜੀ ਵਾਲੇ ਬਰਗਰ, ਨੂਡਲਜ਼, ਚਾਊਮੀਨ, ਸਪਰਿੰਗ ਰੋਲ, ਮੋਮੋਜ਼, ਹੋਰ ਪਤਾ ਨਹੀ ਕਿੰਨੇ ਕੁ ਤਰ੍ਹਾਂ ਦੇ ਜੰਕ ਫੂਡ ਬਣਾਉਂਦੇ ਹਨ। ਘਟੀਆ ਤੇ ਸਸਤੇ ਤੇਲਾਂ ਦੀ ਇਹ ਲੋਕ ਵਰਤੋਂ ਕਰਦੇ ਹਨ। ਇਹ ਜੰਕ ਫੂਡ ਬਣਾਉਣ ਵਾਲੇ ਜ਼ਿਆਦਾਤਰ ਪ੍ਰਵਾਸੀ ਲੋਕ ਹੁੰਦੇ ਹਨ।

ਸਫ਼ਾਈ ਦਾ ਨਹੀਂ ਰੱਖਿਆ ਜਾਂਦੈ ਕੋਈ ਧਿਆਨ
ਅਕਸਰ ਵੇਖਿਆ ਜਾਂਦਾ ਹੈ ਕਿ ਇਹ ਬੰਦੇ ਸਫ਼ਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਹਨ। ਤਰ੍ਹਾਂ-ਤਰ੍ਹਾਂ ਦੇ ਮਸਾਲੇ ਲਾ ਕੇ ਫੂਡ ਨੂੰ ਬਹੁਤ ਜ਼ਿਆਦਾ ਸਵਾਦਿਸਟ ਬਣਾ ਦਿੰਦੇ ਹਨ। ਅਸੀਂ ਆਰਾਮ ਨਾਲ ਖਾ ਲੈਦੇ ਹਾਂ। ਹੌਲੀ-ਹੌਲੀ ਅਸੀਂ ਮੋਟਾਪੇ ਦਾ ਸ਼ਿਕਾਰ ਹੋ ਜਾਦੇ ਹਾਂ। ਸੈਰ ਤਾਂ ਅਸੀਂ ਅੱਜਕਲ੍ਹ ਬਿਲਕੁਲ ਵੀ ਨਹੀਂ ਕਰਦੇ। ਜੰਕ ਫੂਡ ਖਾਣ ਨਾਲ ਹੌਲੀ-ਹੌਲੀ ਅਸੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਆਦਿ ਦੇ ਸ਼ਿਕਾਰ ਹੋ ਜਾਦੇ ਹਨ।

ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'

ਨੌਕਰੀਪੇਸ਼ਾ ਔਰਤਾਂ ਘਰ ’ਚ ਖਾਣਾ ਬਣਾਉਣ ਨੂੰ ਦੇਣ ਲੱਗੀਆਂ ਘੱਟ ਤਰਜੀਹ
ਨੌਕਰੀਪੇਸ਼ਾ ਹੋਣ ਕਰ ਕੇ ਅੱਜ ਕੱਲ ਔਰਤਾਂ ਘਰ ’ਚ ਖਾਣਾ ਬਣਾਉਣ ਨੂੰ ਤਰਜੀਹ ਬਹੁਤ ਘੱਟ ਦੇਣ ਲੱਗ ਪਈਆਂ ਹਨ। ਜਦੋਂ ਔਰਤਾਂ ਸ਼ਾਮ ਨੂੰ ਦਫਤਰਾਂ ਤੋਂ ਘਰ ਆਉਂਦੀਆਂ ਹਨ, ਤਾਂ ਅਕਸਰ ਉਹ ਘਰ ’ਚ ਕਹਿੰਦੀਆਂ ਹਨ ਕਿ ਮੇਰੇ ’ਚ ਤਾਂ ਹੁਣ ਹਿੰਮਤ ਨਹੀਂ ਹੈ ਕਿ ਮੈਂ ਰਾਤ ਦਾ ਖਾਣਾ ਬਣਾਵਾਂ। ਬੱਚਿਆਂ ਨੂੰ ਪੈਸੇ ਦੇ ਦਿੰਦੀਆਂ ਹਨ ਕਿ ਤੁਸੀ ਬਾਹਰ ਹੀ ਕੁਝ ਖਾਂ ਲਵੋ ਤੇ ਸਾਡੇ ਲਈ ਵੀ ਘਰ ਖਾਣਾ ਲੈ ਆਉਣਾ। ਬੱਚੇ ਬਾਹਰ ਫਿਰ ਇਹ ਜੰਕ ਫੂਡ ਖਾਂਦੇ ਹਨ। ਇਹ ਜ਼ੰਕ ਫੂਡ ਇੰਨੇ ਮਸਾਲੇਦਾਰ ਹੁੰਦੇ ਹਨ, ਇਹ ਸਿਹਤ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਹਨ। ਤੇਜ਼ ਮਸਾਲਿਆਂ ਦੀ ਵਰਤੋਂ ਕੀਤੀ ਜਾਦੀ ਹੈ। ਹੋਰ ਪਤਾ ਨਹੀਂ ਕੀ-ਕੀ ਚੀਜ਼ਾਂ ਪਾ ਕੇ ਇਨ੍ਹਾਂ ਨੂੰ ਜਾਇਕੇਦਾਰ ਬਣਾ ਦਿੱਤਾ ਜਾਂਦਾ ਹੈ। ਜੇ ਅਸੀ ਕਿਤੇ ਮਾਲ ’ਚ ਸ਼ਾਪਿੰਗ ਲਈ ਜਾਂਦੇ ਹਨ ਤਾਂ ਅਸੀ ਉੱਥੇ ਜੰਕ ਫੂਡ ਖਾ ਕੇ ਆਉਂਦੇ ਹਾਂ।

ਵਿਆਹਾਂ ਅਤੇ ਹੋਰ ਸਮਾਗਮਾਂ ’ਚ ਜੰਮ ਕੇ ਪਿਰੋਸਿਆ ਜਾ ਰਿਹਾ ਜੰਕ ਫੂਡ
ਵਿਆਹਾਂ ਅਤੇ ਹੋਰ ਸਮਾਗਮਾਂ ’ਚ ਤਾਂ ਇਹ ਅੱਜ-ਕੱਲ ਆਮ ਜਿਹੀ ਗੱਲ ਬਣ ਗਈ ਹੈ। ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਮੇਜਾਂ ’ਤੇ ਪ੍ਰੋਗਰਾਮਾਂ ਵਿਆਹਾਂ ’ਚ ਸਜਾਏ ਹੁੰਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਰੋਟੀ ਖਾਣ ਨਾਲੋਂ ਜ਼ਿਆਦਾ ਇੰਨ੍ਹਾਂ ਜੰਕ ਫੂਡ ਨੂੰ ਤਰਜੀਹ ਦਿੰਦੇ ਹਨ। ਨੂਡਲਜ਼ ਦੀਆਂ ਪਲੇਟਾਂ ਭਰ ਕੇ ਖਾਂਦੇ ਹਨ। ਅਕਸਰ ਅਸੀ ਦੇਖਦੇ ਹਾਂ ਕਿ ਇਹ ਮੈਦੇ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਹਨ, ਜੋ ਕਿ ਅਸਾਨੀ ਨਾਲ ਹਜ਼ਮ ਨਹੀਂ ਹੁੰਦੀਆ।
ਅੱਜਕਲ੍ਹ ਲੋਕ ਇੰਨ੍ਹਾਂ ਚੀਜ਼ਾਂ ਦੇ ਜ਼ਿਆਦਾ ਸੇਵਨ ਕਰਕੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਜਦੋਂ ਇਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਹਨ, ਤਾਂ ਡਾਕਟਰ ਕੋਲ ਜਾਂਦੇ ਹਨ। ਉੱਥੇ ਕਹਿੰਦੇ ਹਨ ਕਿ ਯੂਰਿਕ ਐਸਿਡ ਬਣ ਗਿਆ ਜਾਂ ਖੱਟੇ ਡਕਾਰ ਆ ਰਹੇ ਹਨ। ਦੇਖਿਆ ਜਾਵੇ ਤਾਂ ਇਹ ਖਾਣਾ ਸਾਡੇ ਲਈ ਬਣਿਆ ਹੀ ਨਹੀਂ ਹੈ। ਇਸ ਖਾਣੇ ’ਚ ਵੀ ਮਿਲਾਵਟ ਬਹੁਤ ਜ਼ਿਆਦਾ ਹੁੰਦੀ ਹੈ। ਮਿਲਾਵਟ ਹੋਰ ਪਤਾ ਨਹੀਂ ਕਈ ਤਰ੍ਹਾਂ ਦੇ ਕੈਮੀਕਲ, ਰਸਾਇਣ ਪਾ ਕੇ ਇਹ ਜੰਕ ਫੂਡ ਪਰੋਸਿਆ ਜਾਂਦਾ ਹੈ।

ਸਾਡੇ ਦੇਸ਼ ’ਚ ਮਿਲਾਵਟ ਦਾ ਬਹੁਤ ਬੋਲਬਾਲਾ
ਵੇਖਿਆ ਜਾਂਦਾ ਹੈ ਇਹ ਜੰਕ ਫੂਡ ਬਾਹਰਲੇ ਮੁਲਕਾਂ ’ਚ ਆਮ ਹਨ। ਉਨ੍ਹਾਂ ਦੇਸ਼ਾਂ ’ਚ ਮਿਲਾਵਟ ਬਿਲਕੁਲ ਵੀ ਨਹੀਂ ਹੈ, ਇਸ ਕਰ ਕੇ ਉਨ੍ਹਾਂ ਮੁਲਕਾਂ ਦੇ ਲੋਕ ਇਨ੍ਹਾਂ ਨੂੰ ਆਪਣੇ ਖਾਣੇ ’ਚ ਤਰਜੀਹ ਦਿੰਦੇ ਹਨ। ਉਹ ਲੋਕ ਬੀਮਾਰੀਆਂ ਦੇ ਸ਼ਿਕਾਰ ਬਹੁਤ ਘੱਟ ਹੁੰਦੇ ਹਨ। ਸਾਡੇ ਦੇਸ਼ ’ਚ ਮਿਲਾਵਟ ਦਾ ਬਹੁਤ ਬੋਲਬਾਲਾ ਹੈ। ਸਾਨੂੰ ਅਜਿਹੇ ਖਾਣਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਘਰ ਦੇ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇ ਅਸੀਂ ਘਰ ਦਾ ਬਣਿਆ ਸਾਫ-ਸੁਥਰਾ ਪੌਸ਼ਟਿਕ ਭੋਜਨ ਖਾਵਾਂਗੇ ਤਾਂ ਬੀਮਾਰੀਆਂ ਤੋਂ ਵੀ ਦੂਰ ਰਹਾਂਗੇ। ਵਧੀਆ ਖਾਣਾ ਖਾ ਕੇ ਸਾਡੀ ਜ਼ਿੰਦਗੀ ਵਧੀਆ ਬਸਰ ਹੋਵੇਗੀ। ਡਾਕਟਰਾਂ ਕੋਲ ਸਾਨੂੰ ਬਿਲਕੁਲ ਵੀ ਨਹੀਂ ਜਾਣਾ ਪਵੇਗਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News