ਸ਼ਾਸਤਰੀ ਮਾਰਕਿਟ ਚੌਕ ਦੇ ਕੋਲ ਬਣੀ ਕੋਠੀ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਲਿਆ ਫਾਹ

Thursday, Jan 28, 2021 - 09:18 PM (IST)

ਸ਼ਾਸਤਰੀ ਮਾਰਕਿਟ ਚੌਕ ਦੇ ਕੋਲ ਬਣੀ ਕੋਠੀ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਲਿਆ ਫਾਹ

ਜਲੰਧਰ,(ਕਮਲੇਸ਼)- ਸ਼ਾਸਤਰੀ ਮਾਰਕਿਟ ਚੌਕ ਦੇ ਕੋਲ ਬਣੀ ਕੋਠੀ 'ਚ ਕੰਮ ਕਰਨ ਵਾਲੇ ਇਕ ਨੌਜਵਾਨ ਵੱਲੋਂ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਵਿਅਕਤੀ ਇੱਕ ਮਹੀਨਾ ਪਹਿਲਾਂ ਹੀ ਇਸ ਕੋਠੀ 'ਚ ਕੰਮ ਕਰਨ ਲਈ ਆਇਆ ਸੀ ਅਤੇ ਕੋਠੀ ਦੇ ਅੰਦਰ ਹੀ ਸਰਵੈਂਟ ਰੂਮ 'ਚ ਰਹਿੰਦਾ ਸੀ। ਨੌਜਵਾਨ ਨੇ ਆਤਮਹੱਤਿਆ ਕਿਉਂ ਕੀਤੀ ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਉਕਤ ਕੋਠੀ ਵਕੀਲ ਅਜੈ ਸਿੰਘ ਨਾਮਕ ਇੱਕ ਵਿਅਕਤੀ ਦੀ ਦੱਸੀ ਜਾ ਰਹੀ ਹੈ। ਥਾਣਾ ਬਾਰਾਦਰੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ  ਜਾਂਚ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News