ਲੁਧਿਆਣਾ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

Friday, Feb 23, 2024 - 11:33 AM (IST)

ਲੁਧਿਆਣਾ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

ਲੁਧਿਆਣਾ(ਸੰਨੀ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਬਸਤੀ ਜੋਧੇਵਾਲ ਚੌਂਕ ਸਥਿਤ ਗੁਰੂ ਰਵਿਦਾਸ ਮੰਦਰ ਤੋਂ ਬਾਅਦ ਦੁਪਹਿਰ 2 ਵਜੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ ਬਸਤੀ ਜੋਧੇਵਾਲ ਚੌਂਕ ’ਚ ਸੰਪੰਨ ਹੋਵੇਗੀ। ਸ਼ੋਭਾ ਯਾਤਰਾ ਦੌਰਾਨ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਬਦਲਵੇਂ ਰਸਤਿਆਂ ਦਾ ਰੂਟ ਪਲਾਨ ਜਾਰੀ ਕੀਤਾ ਹੈ ਅਤੇ ਕਈ ਥਾਵਾਂ ’ਤੇ ਡਾਇਵਰਸ਼ਨ ਵੀ ਲਗਾਏ ਹਨ।

ਇਹ ਵੀ ਪੜ੍ਹੋ : 'ਸੰਯੁਕਤ ਕਿਸਾਨ ਮੋਰਚੇ' ਦਾ ਵੱਡਾ ਐਲਾਨ, ਭਲਕੇ ਮਨਾਇਆ ਜਾਵੇਗਾ ਕਾਲਾ ਦਿਨ, 14 ਮਾਰਚ ਨੂੰ ਮਹਾਂਪੰਚਾਇਤ (ਵੀਡੀਓ)

ਜਿਸ ਪੁਆਇੰਟ ਤੋਂ ਸ਼ੋਭਾ ਯਾਤਰਾ ਨਿਕਲੇਗੀ, ਉਸ ਥਾਂ ’ਤੇ ਆਵਾਜਾਈ ਰੋਕ ਦਿੱਤੀ ਜਾਵੇਗੀ। ਡਾਇਵਰਸ਼ਨ ਪਲਾਨ ਅਨੁਸਾਰ ਮੱਤੇਵਾੜਾ ਚੌਂਕੀ ਤੋਂ ਬਸਤੀ ਚੌਂਕ ਵੱਲ ਜਾਣ ਵਾਲੇ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਗਈ ਹੈ। ਰਾਹੋਂ ਰੋਡ ਚੁੰਗੀ ਤੋਂ ਆਉਣ ਵਾਲੇ ਭਾਰੀ ਅਤੇ ਵਪਾਰਕ ਵਾਹਨਾਂ ਦਾ ਬਸਤੀ ਚੌਂਕ ਵੱਲ ਐਂਟਰੀ ਬੰਦ ਕਰ ਕੇ ਉਨ੍ਹਾਂ ਨੂੰ ਜਗੀਰਪੁਰ ਵੱਲ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਪ੍ਰੀਖਿਆਵਾਂ 'ਚ ਨਕਲ ਰੋਕਣ ਲਈ ਪੂਰੀ ਤਰ੍ਹਾਂ ਸਖ਼ਤ CBSE, ਪੜ੍ਹੋ ਪੂਰੀ ਖ਼ਬਰ

ਜਿਨ੍ਹਾਂ ਪੁਆਇੰਟਾਂ ’ਤੇ ਟ੍ਰੈਫਿਕ ਬੰਦ ਰਹੇਗਾ, ਉਨ੍ਹਾਂ ’ਚ ਕਿਸ਼ਨਾ ਸਵੀਟ ਸ਼ਾਪ ਤੋਂ ਬਸਤੀ ਚੌਂਕ ਵੱਲ, ਬੁਲੇਟ ਏਜੰਸੀ ਤੋਂ ਬਸਤੀ ਚੌਂਕ ਤੱਕ, ਸੁਭਾਸ਼ ਨਗਰ ਕੱਟ ਪੈਟਰੋਲ ਪੰਪ ਤੋਂ ਪੀਰਾਂ ਦੇ ਅਸਥਾਨ ਵੱਲ ਰੌਂਗ ਸਾਈਡ ਟ੍ਰੈਫਿਕ, ਲੌਂਗੀਆ ਸਟੀਲ ਕੱਟ ਤੋਂ ਬਸਤੀ ਜੋਧੇਵਾਲ ਚੌਂਕ, ਹਿਮਾਲਿਆ ਬੇਕਰੀ ਤੋਂ ਬਸਤੀ ਚੌਂਕ, ਬਾਬਾ ਥਾਨ ਸਿੰਘ ਚੌਂਕ ਤੋਂ ਡਵੀਜ਼ਨ ਨੰ. 3 ਵੱਲ, ਸੀ. ਐੱਮ. ਸੀ. ਚੌਂਕ ਤੋਂ ਡਵੀਜ਼ਨ ਨੰ. 3 ਵੱਲ ਜਾਣ ਵਾਲੀ ਟ੍ਰੈਫਿਕ, ਸਿਵਲ ਹਸਪਤਾਲ ਟੀ-ਪੁਆਇੰਟ ਤੋਂ ਫੀਲਡ ਗੰਜ ਵੱਲ, ਵਿਸ਼ਵਕਰਮਾ ਚੌਂਕ ਤੋਂ ਜਗਰਾਓਂ ਪੁਲ ਵੱਲ, ਦੁਰਗਾ ਮਾਤਾ ਮੰਦਰ ਤੋਂ ਜਗਰਾਓਂ ਪੁਲ ਵੱਲ, ਭਾਈ ਬਾਲਾ ਚੌਂਕ ਤੋਂ ਪੁਲ ਤੋਂ ਦੁਰਗਾ ਮਾਤਾ ਮੰਦਰ ਵੱਲ ਜਾਣ ਵਾਲੀ ਟ੍ਰੈਫਿਕ ਦੇ ਉੱਪਰੋਂ ਆਵਾਜਾਈ, ਸਥਾਨਕ ਬੱਸ ਸਟੈਂਡ ਤੋਂ ਜਗਰਾਓਂ ਪੁਲ ਵੱਲ, ਓਲਡ ਸੈਸ਼ਨ ਚੌਂਕ ਤੋਂ ਮਾਤਾ ਰਾਣੀ ਮੰਦਿਰ ਵੱਲ, ਮਾਤਾ ਰਾਣੀ ਚੌਂਕ ਤੋਂ ਘੰਟਾਘਰ ਵੱਲ, ਪੁਰਾਣੀ ਸਬਜ਼ੀ ਮੰਡੀ ਤੋਂ ਕਪੂਰ ਹਸਪਤਾਲ ਵੱਲ ਅਤੇ ਮਾਤਾ ਰਾਣੀ ਚੌਂਕ ਸ਼ਾਮਲ ਹਨ। ਜਦਕਿ ਜਲੰਧਰ ਬਾਈਪਾਸ ਚੌਂਕ ਤੋਂ ਸ਼ਹਿਰ ਅੰਦਰ ਵਾਹਨਾਂ ਦਾ ਦਾਖ਼ਲਾ ਬੰਦ ਰਹੇਗਾ।

ਡੀ. ਐੱਮ. ਸੀ., ਚਾਂਦ ਸਿਨੇਮਾ ਪੁਲ ’ਤੇ ਚੜ੍ਹਨ ਤੋਂ ਅਤੇ ਗੰਦੇ ਨਾਲੇ ਦੇ ਪੁਲ ’ਤੇ ਆਵਾਜਾਈ ਰੋਕ ਦਿੱਤੀ, ਜਿਸ ਨੂੰ ਡੀ. ਐੱਮ. ਸੀ. ਵੱਲ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਮੌਕੇ ’ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮ ਵਾਹਨਾਂ ਨੂੰ ਬਦਲਵੇਂ ਰਸਤਿਆਂ ਵੱਲ ਭੇਜਣਗੇ, ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News