ਪਿਸਤੌਲ ਦੀ ਨੋਕ ''ਤੇ ਹੋਲਸੇਲਰ ਕੋਲੋਂ ਕਾਰ ਸਵਾਰ ਲੁਟੇਰਿਆਂ ਨੇ 90 ਹਜ਼ਾਰ ਲੁੱਟੇ

Friday, Apr 20, 2018 - 02:20 AM (IST)

ਬਟਾਲਾ, ਗੁਰਦਾਸਪੁਰ,  (ਬੇਰੀ, ਵਿਨੋਦ)-  ਪਿਸਤੌਲ ਦੀ ਨੋਕ 'ਤੇ ਕਾਰ ਸਵਾਰ ਲੁਟੇਰਿਆਂ ਵੱਲੋਂ 15 ਸਾਲਾ ਬੱਚੇ ਕੋਲੋਂ 90 ਹਜ਼ਾਰ ਰੁਪਏ ਨਕਦੀ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਦਿੰਦਿਆਂ ਸੇਠੀ ਬੂਟ ਹਾਊਸ ਦੇ ਮਾਲਕ ਅਸ਼ੋਕ ਸੇਠੀ ਪੁੱਤਰ ਇੰਦਰਜੀਤ ਸੇਠੀ ਵਾਸੀ ਡਾਇਮੰਡ ਐਵੀਨਿਊ ਬਟਾਲਾ ਨੇ ਦੱਸਿਆ ਕਿ ਸਾਡਾ ਬੂਟਾਂ ਦਾ ਹੋਲਸੇਲ ਦਾ ਕਾਰੋਬਾਰ ਹੈ ਅਤੇ ਅੱਜ ਮੇਰਾ 15 ਸਾਲਾ ਭਤੀਜਾ ਹਿਰਦੇ ਅੰਕਿਤ ਸੇਠੀ ਆਪਣੀ ਕਾਰ 'ਤੇ ਡਰਾਈਵਰ ਨਾਲ ਉਗਰਾਹੀ ਕਰ ਕੇ 90 ਹਜ਼ਾਰ ਰੁਪਏ ਲੈ ਕੇ ਗੁਰਦਾਸਪੁਰ ਤੋਂ ਵਾਪਸ ਬਟਾਲਾ ਆ ਰਿਹਾ ਸੀ ਕਿ ਜਦੋਂ ਇਨ੍ਹਾਂ ਦੀ ਗੱਡੀ ਧਾਰੀਵਾਲ ਨੇੜੇ ਪਹੁੰਚੀ ਤਾਂ ਪਿੱਛੋਂ ਦੋ ਸਵਿਫਟ ਗੱਡੀਆਂ 'ਚ ਸਵਾਰ ਹੋ ਕੇ ਆਏ 5-6 ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ। ਅਸ਼ੋਕ ਸੇਠੀ ਨੇ ਅੱਗੇ ਦੱਸਿਆ ਕਿ ਦੋ ਲੁਟੇਰੇ ਆਪਣੀ ਗੱਡੀ ਵਿਚੋਂ ਉਤਰ ਕੇ ਜ਼ਬਰਦਸਤੀ ਉਨ੍ਹਾਂ ਦੀ ਕ੍ਰਿਏਟਾ ਕਾਰ 'ਚ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ 'ਤੇ ਹਿਰਦੇ ਅੰਕਿਤ ਸੇਠੀ ਕੋਲੋਂ 90 ਹਜ਼ਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਅਸ਼ੋਕ ਸੇਠੀ ਨੇ ਦੱਸਿਆ ਕਿ ਇਸ ਸਬੰਧ 'ਚ ਥਾਣਾ ਸੇਖਵਾਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। 


Related News