ਸ਼ਰਾਬ ਲੁੱਟਣ ਵਾਲੇ ਲੁਟੇਰੇ ਅਤੇ ਖੇਤਾਂ ''ਚੋ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

01/09/2018 4:53:53 PM

ਤਪਾ ਮੰਡੀ (ਸ਼ਾਮ,ਗਰਗ) - ਡੀ. ਐੱਸ.ਪੀ. ਤਪਾ ਅੱਛਰੂ ਰਾਮ ਸ਼ਰਮਾ ਨੇ ਉਚ ਅਧਿਕਾਰੀਆਂ ਦੇ ਹੁਕਮਾਂ 'ਤੇ ਤਪਾ ਡੀ.ਐੱਸ.ਪੀ ਦਫਤਰ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਖ ਅਫਸਰ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ 'ਚ ਠੇਕਾ ਸ਼ਰਾਬ ਲੁੱਟਣ ਵਾਲੇ ਅਤੇ ਖੇਤਾਂ 'ਚੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰÎਾਂ ਨੂੰ ਕਾਬੂ ਕਰਕੇ ਪਰਦਾਫਾਸ਼ ਕਰਨ ਦੀ ਜਾਣਕਾਰੀ ਮਿਲੀ ਹੈ। 
ਡੀ.ਐੱਸ.ਪੀ ਅਨੁਸਾਰ ਲਗਭਗ 6 ਮਹੀਨੇ ਪਹਿਲਾਂ ਪਿੰਡ ਬਦਰਾ ਥਾਣਾ ਰੂੜੇਕੇ ਕਲਾਂ ਵਿਖੇ ਠੇਕਾ ਸ਼ਰਾਬ ਦੇ ਕਰਿੰਦੇ ਕ੍ਰਿਸ਼ਨ ਕੁਮਾਰ ਪੁੱਤਰ ਬਾਬੂ ਰਾਮ ਅਗ੍ਰਵਾਲ ਵਾਸੀ ਸੰਗੂ ਪੱਤੀ ਕਾਲੇਕੇ ਕੋਲੋਂ 2 ਮੋਟਰਸਾਇਕਲਾਂ 'ਤੇ ਆਏ 4 ਨੌਜਵਾਨਾਂ ਨੇ ਇਕ ਮੋਬਾਇਲ ਲਗਭਗ 5500 ਰੁਪਏ ਅਤੇ ਸ਼ਰਾਬ ਦੀਆਂ ਬੋਤਲਾਂ ਲੁੱਟ ਲਈਆਂ ਸਨ। ਜਿਸ ਤਹਿਤ ਥਾਣਾ ਰੂੜੇਕੇ ਕਲਾਂ ਮੁਕੱਦਮਾ ਦਰਜ ਸੀ। 
ਇਸ ਮਾਮਲੇ 'ਚ ਲੌੜੀਂਦੇ ਦੋਸ਼ੀਆਂ ਨੂੰ ਇਕ ਨਾਕਾਬੰਦੀ ਦੌਰਾਨ ਉਸ ਸਮੇਂ ਦਬੋਚਿਆ ਗਿਆ, ਜਦ ਇਹ ਇਕ ਮੋਟਰਸਾਇਕਲ 'ਤੇ ਇਲਾਕੇ 'ਚ ਘੁੰਮ ਰਹੇ ਸੀ ਜਿਨ੍ਹਾਂ ਅਪਣੀ ਪਹਿਚਾਣ ਬਾਰੂ ਸਿੰਘ ਪੁੱਤਰ ਕੁਕੂ ਸਿੰਘ ਅਤੇ ਬਿਟੂ ਸਿੰਘ ਪੁੱਤਰ ਕਾਲਾ ਸਿੰਘ ਦੱਸਿਆ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆਂ ਕਿ ਉਨ੍ਹਾਂ 6 ਮਹੀਨੇ ਪਹਿਲਾਂ ਪਿੰਡ ਬਦਰਾ ਦੇ ਠੇਕੇ ਤੋਂ ਲੁੱਟ ਖੋਹ ਕੀਤੀ ਸੀ, ਇਨ੍ਹਾਂ ਪਾਸੋਂ ਲੁੱਟ ਖੋਹ ਕੀਤੇ 5500 ਰੁਪਏ,1 ਮੋਬਾਇਲ, 2 ਮੋਟਰਸਾਇਕਲ ਬਿਨ੍ਹਾਂ ਨੰਬਰੀ ਬਰਾਮਦ ਕੀਤੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਦੇ 2 ਹੋਰ ਸਾਥੀ ਹਰਪ੍ਰੀਤ ਸਿੰਘ ਪੁੱਤਰ ਬਸੰਤ ਸਿੰਘ, ਵਿਜੈ ਕੁਮਾਰ ਪੁੱਤਰ ਕੁੰਦਨ ਜੋ ਕਿ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਹਨ, ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਡੀ.ਐੱਸ.ਪੀ ਤਪਾ ਨੇ ਦੱਸਿਆ ਕਾਬੂ ਕੀਤੇ ਲੁਟੇਰਿਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਕਸਬਾ ਭੀਖੀ ਜ਼ਿਲਾ ਮਾਨਸਾ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ ਦੀ ਭੰਨਤੋੜ ਕਰਕੇ ਚੋਰੀ ਕੀਤੀ ਸੀ। ਇਨ੍ਹਾਂ ਦੋਸ਼ੀਆਂ ਨੇ ਜੁਲਾਈ 2017 ਨੂੰ ਪਿੰਡ ਨੱਤਾ ਚੌਕੀ ਰਣੀਕੇ ਵਿਖੇ ਠੇਕਾ ਸ਼ਰਾਬ ਦੇਸੀ ਤੋਂ ਸ਼ਰਾਬ ਦੇ ਕਰਿੰਦੇ ਪਾਸੋਂ ਡਰਾ ਧਮਕਾ ਕੇ ਨਗਦੀ ਦੀ ਲੁੱਟ ਖੋਹ ਵੀ ਕੀਤੀ ਸੀ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵਾਰਦਾਤਾਂ ਸੁਲਝਾਉਣ 'ਚ ਵੀ ਸਫਲਤਾ ਮਿਲੇਗੀ। 
ਇਕ ਹੋਰ ਮਾਮਲੇ 'ਚ ਤਪਾ ਪੁਲਸ ਨੇ ਹੌਲਦਾਰ ਅਮਰੀਕ ਸਿੰਘ ਐਕਸਾਈਜ ਸੈਲ ਬਰਨਾਲਾ ਨੇ ਬਲਜੀਤ ਸਿੰਘ ਉਰਫ ਬੀਤੂ ਪੁੱਤਰ ਅੰਤ ਪਾਲ ਕੌਮ ਪੰਡਿਤ ਧੋਲਾ ਪਾਸੋਂ 9 ਬੋਤਲਾਂ ਠੇਕਾ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।


Related News