ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

Monday, Dec 04, 2017 - 01:56 AM (IST)

ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਬਟਾਲਾ,   (ਸੈਂਡੀ)–  ਬੀਤੀ ਦੇਰ ਰਾਤ ਡੇਰਾ ਰੋਡ 'ਤੇ ਪੁਲ ਦੇ ਹੇਠਾਂ ਇਕ ਮਨਿਆਰੀ ਦੀ ਦੁਕਾਨ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਕੁਲਦੀਪ ਜੈਨ ਪੁੱਤਰ ਅਜੇ ਜੈਨ ਵਾਸੀ ਬਟਾਲਾ ਨੇ ਦੱਸਿਆ ਕਿ ਉਸ ਦਾ ਡੇਰਾ ਰੋਡ ਦੇ ਪੁਲ ਹੇਠਾਂ  ਮਨਿਆਰੀ ਦੀ ਦੁਕਾਨ ਹੈ ਅਤੇ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ ਅਤੇ ਜਦੋਂ ਸਵੇਰੇ ਦੁਕਾਨ 'ਤੇ ਆ ਕੇ ਦੇਖਿਆ, ਤਾਂ  ਸ਼ਟਰ ਦੇ ਤਾਲੇ ਟੁੱਟੇ ਹੋਏ ਸੀ ਅਤੇ ਚੋਰਾਂ ਨੇ ਅੰਦਰੋਂ ਕਰੀਬ 20-25 ਹਜ਼ਾਰ ਦਾ ਮਨਿਆਰੀ ਦਾ ਸਮਾਨ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। 
ਇਸ ਸਬੰਧੀ ਚੌਕੀ ਬੱਸ ਸਟੈਂਡ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮੌਕੇ  ਇਕੱਠੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਪੁਲ 'ਤੇ ਸਟਰੀਟ ਲਾਈਟਾਂ ਕਾਫ਼ੀ ਲੰਮੇ ਸਮੇਂ ਤੋਂ ਬੰਦ ਪਈਆਂ ਹਨ, ਜਿਸ ਕਰ ਕੇ ਚੋਰ ਹਨੇਰੇ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਐੱਸ. ਡੀ. ਐੱਮ. ਬਟਾਲਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਬੰਦ ਪਈਆਂ ਲਾਈਟਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ। 


Related News