ਘਰ ''ਚ ਦਾਖਲ ਹੋ ਕੇ ਚੋਰਾਂ ਨੇ ਨਕਦੀ ਅਤੇ ਗਹਿਣਿਆਂ ''ਤੇ ਕੀਤਾ ਹੱਥ ਸਾਫ (ਤਸਵੀਰਾਂ)

Wednesday, Aug 02, 2017 - 04:18 PM (IST)

ਬਟਾਲਾ(ਬੇਰੀ)-ਬਟਾਲਾ ਦੇ ਕਾਹਨੂੰਵਾਨ ਰੋਡ ਸਥਿਤ ਇਕ ਘਰ ਵਿਚ ਦਾਖਿਲ ਹੋ ਕੇ ਚੋਰਾਂ ਵਲੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਕੁਮਾਰ ਪੁੱਤਰ ਸੁਖਦੇਵ ਰਾਜ ਵਾਸੀ ਲੱਲੀਆਂ ਵਾਲੀ ਗਲੀ ਕਾਹਨੂੰਵਾਨ ਰੋਡ ਬਟਾਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਸਨ। ਬੀਤੇ ਦਿਨ ਜਦੋਂ ਅਸੀਂ ਵਾਪਿਸ ਆਪਣੇ ਘਰ ਪਹੁੰਚੇ ਅਤੇ ਘਰ ਦੇ ਮੇਨ ਗੇਟ ਦਾ ਤਾਲਾ ਖੋਲ ਕੇ ਅੰਦਰ ਆਏ ਤਾਂ ਦੇਖਿਆ ਕਿ ਕਮਰਿਆਂ ਵਿਚ ਪਿਆ ਸਾਰਾ ਸਾਮਾਨ ਪੂਰੀ ਤਰ੍ਹਾਂ ਖਿਲਰਿਆ ਪਿਆ ਸੀ।

PunjabKesari

ਰਾਜਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਜਾਂਚ ਕਰਨ 'ਤੇ ਪੱਤਾ ਚੱਲਾ ਕਿ ਚੋਰ ਕਮਰੇ ਵਿਚ ਰੱਖੀ ਗੌਦਰੇਜ ਦੀ ਅਲਮਾਰੀ 'ਚੋਂ 1 ਲੱਖ 35 ਹਜ਼ਾਰ ਰੁਪਏ ਨਕਦੀ ਸਮੇਤ ਸੋਨੇ ਦੇ ਗਹਿਣੇ ਜਿਨ੍ਹਾਂ 'ਚ 2 ਸੋਨੇ ਦੀਆਂ ਚੇਨਾਂ, 2 ਸੋਨੇ ਦੇ ਕੜੇ, 9 ਮੁੰਦਰੀਆਂ ਜਨਾਨਾ ਅਤੇ ਮਰਦਾਨਾ, ਇਕ ਸੈਟ ਸੋਨੇ ਦਾ ਹਾਰ, 2 ਚੂੜੀਆਂ ਜਨਾਨਾ ਸ਼ਾਮਿਲ ਹਨ, ਚੋਰੀ ਕਰਕੇ ਲੈ ਗਏ ਹਨ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਚੋਰ ਗੁਆਢਿਆਂ ਦੇ ਘਰ ਦੀ ਛੱਤ ਨੂੰ ਟੱਪ ਕੇ ਉਨ੍ਹਾਂ ਦੇ ਘਰ ਵਿਚ ਦਾਖਿਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਇਸਦੇ ਅਲਾਵਾ ਚੋਰਾਂ ਨੇ ਘਰ ਵਿਚ ਬਣੇ ਮੰਦਰ ਦਾ ਗੱਲਾ ਤੋੜ ਕੇ ਉਥੋਂ ਦਾ ਚੜਾਵਾ ਚੋਰੀ ਕਰ ਲਿਆ ਅਤੇ ਘਰ ਵਿਚ ਪਈ ਐੱਲ. ਈ. ਡੀ ਤੱਕ ਵੀ ਤੋੜ ਦਿੱਤੀ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਸੰਬੰਧ ਵਿਚ ਉਨ੍ਹਾਂ ਨੇ ਪੁਲਸ ਚੌਕੀ ਸਿੰਬਲ ਬਟਾਲਾ ਵਿਚ ਮਾਮਲਾ ਦਰਜ ਕਰਾਇਆ ਹੈ।

PunjabKesari


Related News