ਪ੍ਰੀਖਿਆਵਾਂ ’ਤੇ ਵੀ ਹੋਵੇਗਾ 21 ਦਿਨ ਦੇ ਲਾਕਡਾਊਨ ਦਾ ਅਸਰ

Tuesday, Mar 24, 2020 - 11:33 PM (IST)

ਪ੍ਰੀਖਿਆਵਾਂ ’ਤੇ ਵੀ ਹੋਵੇਗਾ 21 ਦਿਨ ਦੇ ਲਾਕਡਾਊਨ ਦਾ ਅਸਰ

ਲੁਧਿਆਣਾ (ਵਿੱਕੀ)- ਕੋਰੋਨਾ ਵਾਇਰਸ ਦੇ ਵਧ ਰਹੇ ਖਤਰੇ ਨੂੰ ਦੇ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ ’ਚ ਕੀਤੀ ਗਈ 21 ਦਿਨ ਦੇ ਲਾਕਡਾਊਨ ਦੀ ਐਲਾਣ ਕਾਰਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 1 ਅਪ੍ਰੈਲ ਤੋਂ ਰਿਸ਼ੈਡਊਲ ਕੀਤੀ ਗਈ 5ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫਿਰ ਤੋਂ ਟਲਣ ਦੇ ਬੱਦਲ ਮੰਡਰਾ ਗਏ ਹਨ। ਪੀ.ਐੱਸ.ਈ.ਬੀ. ਨੇ ਉਪਰੋਕਤ ਕਲਾਸਾਂ ਦੀ ਪਹਿਲਾ ਟਾਲੀ ਗਈ ਪ੍ਰੀਖਿਆ ਦੋਬਾਰਾ ਲੈਣ ਲਈ 4 ਦਿਨ ਪਹਿਲਾਂ ਹੀ ਨਵੀਂ ਡੇਟਸ਼ੀਟ ਜਾਰੀ ਕੀਤੀ ਸੀ ਭਾਵੇਂ ਕਿ ਮੋਦੀ ਦੇ ਹੁਕਮ ਦੇ ਬਾਅਦ ਹੁਣ ਵਿਦਿਆਰਥੀ, ਅਧਿਆਪਕ ਅਤੇ ਮਾਪਿਆਂ ਦੀਆਂ ਨਜ਼ਰਾਂ ਪੀ.ਐੱਸ.ਈ.ਬੀ. ਦੇ ਮਮਲੇ ਦੇ ਅਗਲੇ ਫੈਸਲੇ ’ਤੇ ਹਨ।
ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵਾਂ ਨੂੰ ਦੇਖਦੇ ਹੋਏ 5ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਾਲ-ਨਾਲ 8ਵੀਂ ਕਲਾਸ ਦੀ ਪ੍ਰੈਕਟੀਕਲ ਪ੍ਰੀਖਿਆ ਨੂੰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਇਸ ਸਬੰਧ ’ਚ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਫਿਰ ਤੋਂ ਨਵੀਂ ਡੇਟਸੀਟ ਜਾਰੀ ਕਰਦਿਆਂ 1 ਅਪ੍ਰੈਲ ਤੋਂ ਦੋਬਾਰਾ ਪ੍ਰੀਖਿਆਵਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਗਈ ਸੀ। ਹੁਣ ਮੰਗਲਵਾਰ ਦੇਰ ਰਾਤ ਪ੍ਰਧਾਨ ਮੰਤਰੀ ਦੀ ਘੋਸ਼ਣਾ ਦੇ ਬਾਅਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੀ.ਐੱਸ.ਈ.ਬੀ. ਹੁਣ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਟਾਲ ਕੇ ਪੂਰੀ ਸਥਿਤੀ ਦਾ ਆਂਕਲਣ ਕਰਨ ਦੇ ਬਾਅਦ ਹੀ ਨਵੀਂ ਡੇਟਸੀਟ ਜਾਰੀ ਕਰੇਗਾ ਭਾਵੇਂ ਕਿ ਬੋਰਡ ਵੱਲੋਂ ਰਿਸ਼ੈਡਿਊਲ ਕੀਤੀਆਂ ਗਈਆਂ ਪ੍ਰੀਖਿਆਵਾਂ ਦੀ ਘੋਸ਼ਿਤ ਡੇਟਸ਼ੀਟ ਦੇ ਬਾਅਦ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਬੋਰਡ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹੋਏ ਇਸਨੂੰ ਸਮੇਂ ਦੀ ਨਾਜੁਕਤਾ ਨੂੰ ਨਾ ਸਮਝਦੇ ਹੋਏ ਜਲਦਬਾਜ਼ੀ ’ਚ ਲਿਆ ਗਿਆ ਫੈਸਲਾ ਦੱਸਿਆ ਸੀ। ਮਾਪਿਆਂ ਦਾ ਕਹਿਣਾ ਸੀ ਕਿ ਜੇਕਰ ਸਕੂਲ 1 ਅਪ੍ਰੈਲ ਨੂੰ ਖੁੱਲ੍ਹ ਵੀ ਜਾਂਦੇ ਤਾਂ ਵੀ ਬੋਰਡ ਨੂੰ ਕੁਝ ਦਿਨ ਹੋਰ ਇੰਤਜਾਰ ਕਰਨਾ ਚਾਹੀਦਾ ਸੀ।
ਉਧਰ ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਵੱਲੋਂ ਪਹਿਲਾ ਹੀ ਆਪਣੀਆਂ ਬੋਰਡ ਕਲਾਸਾਂ ਦੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ ਉਥੇ ਪ੍ਰਤੀਯੋਗੀ ਪ੍ਰੀਖਿਆ ਜੇ.ਈ.ਈ., ਨੀਟ ਦੇ ਨਾਲ ਹੋਰ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਆਯੋਜਨ ’ਚ ਵੀ ਹੋਰ ਦੇਰੀ ਹੋਣ ਦੀ ਸੰਭਾਵਨਾ ਪ੍ਰਬਲ ਹੋ ਗਈ ਹੈ। ਇਥੇ ਦੱਸ ਦੇਈਏ ਕਿ ਐੱਮ.ਐੱਚ.ਆਰ.ਡੀ. ਦੇ ਨਿਰਦੇਸ਼ ’ਤੇ ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਨੇ ਵੀ ਬੋਰਡ ਕਲਾਸਾਂ ਦੀਆਂ ਪ੍ਰੀਖਿਆਵਾਂ 31 ਮਾਰਚ ਤੱਕ ਟਾਲ ਦਿੱਤੀਆਂ ਸੀ। ਜਿਸਦੇ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ 31 ਮਾਰਚ ਦੇ ਬਾਅਦ ਨਵੀਂ ਡੇਟਸ਼ੀਟ ਜਾਰੀ ਹੋਵੇਗੀ ਪਰ ਹੁਣ ਲਾਕਡਾਊਨ ਦਾ ਸਮਾਂ 21 ਦਿਨ ਤੱਕ ਹੋਣ ਕਾਰਣ ਉਪਰੋਕਤ ਬੋਰਡ ਕਲਾਸਾਂ ਦੀਆਂ ਪ੍ਰੀਖਿਆਵਾਂ ਵੀ 15 ਅਪ੍ਰੈਲ ਦੇ ਬਾਅਦ ਹੀ ਸ਼ੁਰੂ ਹੋਣ ਦੀ ਸੰਭਾਵਨਾਵਾਂ ਬਣ ਗਈਆਂ ਹਨ। ਉਥੇ ਨੈਸ਼ਨਲ ਟੈਸਟ ਏਜੰਸੀ ਵੱਲੋਂ ਲਿਆ ਜਾਣ ਵਾਲਾ ਹੁਣ ਜੇ. ਈ. ਈ. ਮੈਨਸ ਵੀ ਬੋਰਡ ਪ੍ਰੀਖਿਆਵਾਂ ਦੇ ਸੰਪੰਨ ਹੋਣ ਦੇ ਬਾਅਦ ਹੀ ਹੋਵੇਗਾ। ਫਿਲਹਾਲ ਸਾਰੇ ਬੋਰਡਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਟਾਲੀ ਹੋਈ ਡੇਟਸ਼ੀਟ ਨੂੰ ਦੋਬਾਰਾ ਜਾਰੀ ਹੋਣ ਦੇ ਇੰਤਜਾਰ ’ਚ ਹਨ।


author

Gurdeep Singh

Content Editor

Related News