ਬਰਾਬਰ ਨੰਬਰ ਲੈਣ ''ਤੇ 7,024 ਤੋਂ ਵੱਧ ਪ੍ਰੀਖਿਆਰਥੀ ਦੇਣਗੇ ਜੇ. ਈ. ਈ. ਐਡਵਾਂਸ

Saturday, May 05, 2018 - 06:46 AM (IST)

ਬਰਾਬਰ ਨੰਬਰ ਲੈਣ ''ਤੇ 7,024 ਤੋਂ ਵੱਧ ਪ੍ਰੀਖਿਆਰਥੀ ਦੇਣਗੇ ਜੇ. ਈ. ਈ. ਐਡਵਾਂਸ

ਲੁਧਿਆਣਾ (ਵਿੱਕੀ) - ਆਈ. ਆਈ. ਟੀ. ਤੋਂ ਬੀ. ਟੈੱਕ ਕਰ ਕੇ ਇੰਜੀਨੀਅਰ ਬਣਨ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਨੂੰ ਉਨ੍ਹਾਂ ਦੇ ਨਿਸ਼ਾਨੇ ਤਕ ਪੁੱਜਣ ਲਈ ਸਰਕਾਰ ਨੇ ਇਸ ਸਾਲ ਅਹਿਮ ਕਦਮ ਚੁੱਕੇ ਹਨ। ਇਸ ਲੜੀ ਵਿਚ ਸ਼ਾਇਦ ਅਜਿਹਾ ਪਹਿਲੀ ਵਾਰ ਹੀ ਹੋਵੇਗਾ ਕਿ 20 ਮਈ ਨੂੰ ਹੋਣ ਵਾਲੇ ਜੇ. ਈ. ਈ. ਐਡਵਾਂਸ ਵਿਚ ਨਿਰਧਾਰਤ ਗਿਣਤੀ ਤੋਂ 7,024 ਜ਼ਿਆਦਾ ਪ੍ਰੀਖਿਆਰਥੀਆਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲਣ ਜਾ ਰਿਹਾ ਹੈ। ਸੋਮਵਾਰ ਨੂੰ ਐਲਾਨੀ ਗਈ ਜੇ. ਈ. ਈ. ਮੇਨਜ਼ ਦੀ ਰੈਂਕਿੰਗ ਲਿਸਟ ਵਿਚ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਉਕਤ ਫੈਸਲਾ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਜੇ. ਈ. ਈ. ਐਡਵਾਂਸ ਲਈ ਇਸ ਵਾਰ 2,31,024 ਪ੍ਰੀਖਿਆਰਥੀਆਂ ਨੇ ਕੁਆਲੀਫਾਈ ਕੀਤਾ ਹੈ। ਗੱਲ ਜੇਕਰ ਨੋਟੀਫਿਕੇਸ਼ਨ ਦੀ ਕਰੀਏ ਤਾਂ ਇਸ ਵਿਚ ਪਹਿਲਾਂ ਤੋਂ ਹੀ 2.24 ਲੱਖ ਪ੍ਰੀਖਿਆਰਥੀਆਂ ਨੂੰ ਐਡਵਾਂਸ ਵਿਚ ਮੌਕਾ ਦੇਣ ਦੀ ਗੱਲ ਕਹੀ ਗਈ ਸੀ ਪਰ ਬਰਾਬਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਐਡਵਾਂਸ ਵਿਚ ਆਈ. ਆਈ. ਟੀ. ਵਿਚ ਦਾਖਲਾ ਲੈਣ ਦਾ ਰਸਤਾ ਮਿਲ ਸਕਦਾ ਹੈ।
ਪਿਛਲੇ ਸਾਲ ਦੀ ਬਜਾਏ 4,533 ਵਿਦਿਆਰਥਣਾਂ ਜ਼ਿਆਦਾ
ਹੁਣ ਗੱਲ ਜੇਕਰ ਵਿਦਿਆਰਥਣਾਂ ਦੀ ਕਰੀਏ ਤਾਂ ਪਿਛਲੇ ਸਾਲ ਦੀ ਬਜਾਏ 4,533 ਵਿਦਿਆਰਥਣਾਂ ਦੀ ਗਿਣਤੀ ਵਧੀ ਹੈ। ਐਡਵਾਂਸ ਦੇ ਲਈ ਕੁਲ 50,693 ਲੜਕੀਆਂ ਨੇ ਕੁਆਲੀਫਾਈ ਕੀਤਾ ਹੈ। ਸਾਲ 2017 ਵਿਚ 46,160 ਵਿਦਿਆਰਥਣਾਂ ਨੇ ਐਡਵਾਂਸ ਲਈ ਕੁਆਲੀਫਾਈ ਕੀਤਾ ਸੀ, ਜਦੋਂਕਿ ਲੜਕੇ ਵੀ ਪਿਛਲੇ ਸਾਲ ਦੇ ਮੁਕਾਬਲੇ ਵਧੇ ਹਨ। ਪਿਛਲੇ ਸਾਲ 2,21,427 ਵਿਦਿਆਰਥੀਆਂ ਵਿਚ 1,75,267 ਲੜਕਿਆਂ ਨੇ ਐਡਵਾਂਸ ਲਈ ਕੁਆਲੀਫਾਈ ਕੀਤਾ ਸੀ, ਜਦੋਂਕਿ ਇਸ ਵਾਰ 2,31,024 ਪ੍ਰੀਖਿਆਰਥੀਆਂ ਵਿਚ 1,80,331 ਲੜਕੇ ਹਨ।
20 ਨੂੰ ਪੇਪਰ, 10 ਜੂਨ ਨੂੰ ਨਤੀਜਾ
20 ਮਈ ਨੂੰ ਦੇਸ਼ ਭਰ ਵਿਚ ਹੋਣ ਵਾਲੀ ਜੇ.ਈ.ਈ. ਐਡਵਾਂਸ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ 7 ਮਈ ਤਕ ਚੱਲੇਗੀ। ਆਈ. ਆਈ. ਟੀ. ਤੋਂ ਇਲਾਵਾ ਰਾਜੀਵ ਗਾਂਧੀ ਇੰਸਟੀਚਿਊਟ ਆਫ ਟੈਕਨਾਲੋਜੀ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਐਂਡ ਟੈਕਨਾਲੋਜੀ ਵੀ ਜੇ. ਈ. ਈ. ਐਡਵਾਂਸ ਦੇ ਨਤੀਜੇ ਦੇ ਆਧਾਰ 'ਤੇ ਹੀ ਵਿਦਿਆਰਥੀਆਂ ਨੂੰ ਦਾਖਲੇ ਦੇਣਗੀਆਂ। ਜੇ. ਈ. ਈ. ਐਡਵਾਂਸ ਦਾ ਨਤੀਜਾ 10 ਜੂਨ ਤਕ ਜਾਰੀ ਹੋਵੇਗਾ, ਜਦੋਂਕਿ ਇਹ ਪ੍ਰੀਖਿਆ ਆਨਲਾਈਨ ਮੋਡ 'ਤੇ ਹੋਵੇਗੀ।
10 ਫੀਸਦੀ ਜ਼ਿਆਦਾ ਲੜਕੀਆਂ ਨੇ ਲਿਆ ਦਾਖਲਾ
ਜਾਣਕਾਰਾਂ ਦੇ ਮੁਤਾਬਕ ਇਸ ਤੋਂ ਪਹਿਲਾਂ ਆਈ.ਆਈ.ਟੀ. ਵਿਚ ਦਾਖਲਾ ਲੈਣ ਵਾਲੀਆਂ ਲੜਕੀਆਂ ਦੀ ਰੇਸ਼ੋ 10 ਫੀਸਦੀ ਹੀ ਸੀ। ਮਾਹਿਰਾਂ ਦੇ ਮੁਤਾਬਕ 5 ਹਜ਼ਾਰ ਰੈਂਕ ਵਾਲੀਆਂ ਕੈਂਡੀਡੇਟਸ ਗਰਲਜ਼ ਕੈਟਾਗਰੀ ਵਿਚ ਟਾਪ ਕਰਦੀਆਂ ਹਨ ਤਾਂ ਕਾਮਨ ਰੈਂਕ ਵਿਚ ਉਨ੍ਹਾਂ ਨੂੰ ਟੈਕਸਟਾਈਲ ਸ਼ਾਖਾ ਅਤੇ ਗਰਲਜ਼ ਰਿਜ਼ਰਵੇਸ਼ਨ ਵਿਚ ਮੁੰਬਈ ਆਈ. ਆਈ. ਟੀ. ਵਿਚ ਇਲੈਕਟ੍ਰੀਕਲ ਬ੍ਰਾਂਚ ਮਿਲ ਸਕਦੀ ਹੈ। ਪਿਛਲੇ ਸਾਲ 9 ਹਜ਼ਾਰ ਰੈਂਕ 'ਤੇ ਹੀ ਸੀਟ ਅਲਾਟਮੈਂਟ ਪ੍ਰਕਿਰਿਆ ਰੁਕ ਗਈ ਸੀ।
ਲੜਕੀਆਂ ਲਈ ਖਾਸ ਮੌਕਾ, 770 ਸੀਟਾਂ ਵਧੀਆਂ
ਗੱਲ ਜੇਕਰ ਜੇ. ਈ. ਈ. ਐਡਵਾਂਸ ਦੇ ਲਈ ਕੁਆਲੀਫਾਈ ਹੋਣ ਵਾਲੀਆਂ ਲੜਕੀਆਂ ਦੀ ਕਰੀਏ ਤਾਂ ਇਸ ਵਾਰ ਲੜਕੀਆਂ ਦੇ ਲਈ ਜ਼ਿਆਦਾ ਮੌਕੇ ਹਨ। ਟਾਪ ਇੰਜੀਨੀਅਰਿੰਗ ਸੰਸਥਾਵਾਂ ਵਿਚ ਜੈਂਡਰ ਗੈਪ ਨੂੰ ਘਟਾਉਣ ਲਈ ਐੱਮ. ਐੱਚ. ਆਰ. ਡੀ. ਦੇ ਨਿਰਦੇਸ਼ਾਂ ਦੇ ਤਹਿਤ ਗਰਲਜ਼ ਰਿਜ਼ਰਵੇਸ਼ਨ ਵਿਚ 779 ਸੀਟਾਂ ਜ਼ਿਆਦਾ ਮਿਲ ਰਹੀਆਂ ਹਨ। ਐੱਮ. ਐੱਚ. ਆਰ. ਡੀ. ਤੋਂ ਬਾਅਦ ਜੇ. ਈ. ਈ. ਐਡਵਾਂਸ ਦੇ ਲਈ ਗਰਲਜ਼ ਦੀ ਵੱਖਰੀ ਮੈਰਿਟ ਲਿਸਟ ਬਣੇਗੀ, ਜਿਸ ਨਾਲ ਇਹ ਤੈਅ ਹੋ ਜਾਵੇਗਾ ਕਿ ਆਈ.ਆਈ. ਟੀਜ਼ ਵਿਚ 14 ਫੀਸਦੀ ਐਡਮਿਸ਼ਨ ਲੜਕੀਆਂ ਨੂੰ ਹੀ ਮਿਲੇ। ਇਹੀ ਨਹੀਂ, 15 ਹਜ਼ਾਰ ਤਕ ਰੈਂਕ ਲੈਣ ਵਾਲੀਆਂ ਲੜਕੀਆਂ ਨੂੰ ਆਈ. ਆਈ. ਟੀ. ਦੀ ਸੀਟ ਮਿਲ ਸਕੇਗੀ। ਇਸ ਵਾਰ ਕਾਊਂਸਲਿੰਗ ਦੇ 9 ਰਾਊਂਡ ਹੋਣਗੇ। ਗਰਲਜ਼ ਕੈਟਾਗਰੀ ਵਿਚ ਟਾਪ ਕਰਨ ਵਾਲੀਆਂ ਕੈਂਡੀਡੇਟਸ ਨੂੰ ਆਈ. ਆਈ. ਟੀ. ਦੇ ਮੇਨਜ਼ ਕੋਰਸ ਵਿਚ ਸੀਟ ਮਿਲਣ ਦੀਆਂ ਸੰਭਾਵਨਾਵਾਂ ਪੱਕੀਆਂ ਹਨ।


Related News