ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਸਾਡ਼ ਕੇ ਕੀਤਾ ਰੋਸ ਪ੍ਰਦਰਸ਼ਨ

Saturday, Jul 28, 2018 - 01:35 AM (IST)

ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਸਾਡ਼ ਕੇ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ, (ਵਿਨੋਦ, ਹਰਮਨ)- ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਅਧਿਆਪਕਾ ਦੇ ਵੱਖ-ਵੱਖ ਕੇਂਡਰ ਆਧਾਰਿਤ ਜਥੇਬੰਦੀਆਂ ਆਧਾਰਿਤ ਬਣੇ ਸਾਂਝਾ ਅਧਿਆਪਕ ਮੋਰਚੇ ਵੱਲੋਂ ਕੁਲਦੀਪ ਪੂਰੇਵਾਲ, ਅਮਰਜੀਤ ਸ਼ਾਸ਼ਤਰੀ, ਸੋਮ ਸਿੰਘ,ਦਿਲਬਾਗ ਸਿੰਘ, ਸੁਖਰਾਜ ਕਾਹਲੋਂ, ਅਨੂਪਜੀਤ ਸਿੰਘ, ਸੰਜੀਵ ਕੁਮਾਰ, ਸੁਭਾਸ਼ ਚੰਦਰ, ਗੁਰਜਿੰਦਰਪਾਲ ਸਿੰਘ, ਨਰਿੰਦਰ ਕੁਮਾਰ ਦੀ ਪ੍ਰਧਾਨਗੀ ਮੰਡਲ ਦੀ ਅਗਵਾਈ ’ਚ  ਰੋਸ ਰੈਲੀ ਉਪਰੰਤ ਸਥਾਨਕ ਡਾਕਖਾਨਾ ਚੌਂਕ ’ਚ ਸਿੱਖਿਆ ਮੰਤਰੀ ਪੰਜਾਬ ਦੇ ਬਦਲੀਆਂ ’ਚ ਘਪਲੇਬਾਜ਼ੀ, ਤਾਨਾਸ਼ਾਹੀ ਰਵੱਈਏ ਵਿਰੁੱਧ ਉਨ੍ਹਾਂ ਦਾ ਪੁਤਲਾ ਫੂਕ ਕੇ ਆਪਣੇ ਗੁੱਸੇ ਦਾ ਇਜਹਾਰ ਕੀਤਾ।
 ਰੈਲੀ ’ਚ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਦਰਸ਼ ਸਕੂਲਾਂ, ਕੰਪਿਊਟਰ ਟੀਚਰਾਂ, 5178 ਅਧਿਆਪਕਾਂ ਅਤੇ ਐੈੱਸ.ਐੱਸ.ਏ, ਆਰ.ਐੱਸ.ਐੱਸ.ਏ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਪੂਰੇ ਗ੍ਰੇਡ ’ਚ ਪੱਕਾ ਕਰਨ ਤੋਂ ਭੱਜ ਰਹੀ ਹੈ ਜਿਸ ਨਾਲ ਅਧਿਆਪਕਾਂ ਦੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸਰਕਾਰ ਸਿੱਖਿਆ ਪ੍ਰੋਵਾਈਡਰਾਂ, ਐੱਸ.ਟੀ.ਆਰ, ਐੱਨ.ਐੱਸ.ਕੀਆਊਂ.ਐੱਫ ਅਧਿਆਪਕਾਂ ਤੇ ਹੋਰ ਸਾਰੇ ਕੱਚੇ ਅਧਿਆਪਕਾਂ ਬਾਰੇ ਕੋਈ ਠੋਸ ਨੀਤੀ ਬਣਾਉਣ ਦੀ ਬਜਾਏ ਟਾਲ ਮਟੋਲ ਕਰਕੇ ਆਰਥਿਕ ਸ਼ੋਸ਼ਣ ਕਰ ਰਹੀ ਹੈ। 1-11-2004 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ, ਰੈਸਨੇਲਾਈਜੇਸ਼ਨ ਨੀਤੀ ਤਰਕਸੰਗਤ ਤੇ ਅਧਿਆਪਕ ਪੱਖੀ ਬਣਾਉਣ, ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਦੇਣ ਅੱਜ ਦੀ ਰੈਲੀ ਦਾ ਮੁੱਖ ਮੰਤਵ ਹੈ। ਇਸ ਸਮੇਂ ਦਿਲਦਾਰ ਭੰਡਾਲ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਗੁਰਪ੍ਰੀਤ ਰੰਗੀਲਪੁਰ, ਜਗਦੀਸ਼ ਰਾਜ, ਰਜਨੀ ਪ੍ਰਕਾਸ਼ ਸਿੰਘ, ਤੇਜਿੰਦਰ ਸਿੰਘ, ਡਾ.ਸਤਿੰਦਰ ਸਿੰਘ, ਦਵਿੰਦਰ ਸਿੰਘ ਸਿੱਧੂ, ਸਤਨਾਮ ਸਿੰਘ, ਸੁਖਵਿੰਦਰ ਰੰਧਾਵਾ, ਕੁਲਵੰਤ ਸਿੰਘ , ਸੁਖਜਿੰਦਰ ਸਿੰਘ, ਲਵਪ੍ਰੀਤ ਸਿੰਘ, ਸਲਵਿੰਦਰ ਕੁਮਾਰ, ਗੌਰਵ ਕੁਮਾਰ, ਸ਼ਾਮ, ਦਲਜੀਤ ਸਿੰਘ ਖਾਲਸਾ, ਨਵਦੀਪ ਸ਼ਰਮਾ ਆਦਿ ਹਾਜ਼ਰ ਸਨ।
 


Related News